ਪੰਜਾਬ ਪ੍ਰਦੇਸ਼ ਐੱਸ.ਸੀ. ਡਿਪਾਰਟਮੈਂਟ ਕਾਂਗਰਸ ਕਮੇਟੀ ਨੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਮਲੋਟ, 25 ਅਗਸਤ (ਪਾਟਿਲ)-ਪੰਜਾਬ ਪ੍ਰਦੇਸ਼ ਐੱਸ. ਸੀ.
ਮਲੋਟ, 25 ਅਗਸਤ (ਪਾਟਿਲ)-ਪੰਜਾਬ ਪ੍ਰਦੇਸ਼ ਐੱਸ.ਸੀ. ਡਿਪਾਰਟਮੈਂਟ ਕਾਂਗਰਸ ਕਮੇਟੀ ਵਲੋਂ ਸੰਗਠਨ ਸਿਰਜਣ ਅਭਿਆਨ ਤਹਿਤ ਮੀਟਿੰਗ ਕੀਤੀ ਗਈ, ਜਿਸ ਦੌਰਾਨ ਜ਼ਿਲ੍ਹਾ ਤੇ ਬਲਾਕ ਕਮੇਟੀਆਂ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਏ.ਆਈ.ਸੀ.ਸੀ. ਐੱਸ.ਸੀ. ਡਿਪਾਰਟਮੈਂਟ ਪੰਜਾਬ ਦੇ ਕੋ-ਇੰਚਾਰਜ ਮਨੀ ਰਾਮ, ਚੇਅਰਮੈਨ ਪੰਜਾਬ ਕਾਂਗਰਸ ਐੱਸ.ਸੀ. ਵਿਭਾਗ ਗੁਰਪ੍ਰੀਤ ਲੱਕੀ ਪੱਖੋਕੇ, ਐੱਸ.ਸੀ. ਡਿਪਾਰਟਮੈਂਟ ਪੰਜਾਬ ਦੇ ਵਾਈਸ ਚੇਅਰਮੈਨ ਡਾ. ਜੀਵਨ ਜੋਤ, ਘਨਸ਼ਾਮ ਪੰਜਕੋਸੀ ਜਨਰਲ ਸਕੱਤਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਐੱਸ.ਸੀ. ਡਿਪਾਰਟਮੈਂਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਹਰਜੀਤ ਸਿੰਘ ਰੁਪਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਜ਼ਿਲ੍ਹਾ ਤੇ ਬਲਾਕ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਐੱਸ.ਸੀ. ਵਰਗ ਦੇ ਹੱਕਾਂ ਲਈ ਹੋਰ ਮਜ਼ਬੂਤੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਔਲਖ, ਚਰਨਦੀਪ ਬਾਂਮ (ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ), ਨੱਥੂ ਰਾਮ ਗਾਂਧੀ, ਹਰਮਨ ਮਾਨ ਨੰਨੂਵਾਲਾ, ਮੱਖਣ ਫੂਲੇਵਾਲਾ ਬਲਾਕ ਪ੍ਰਧਾਨ, ਵਾਈਸ ਪ੍ਰਧਾਨ ਸਾਜਨਦੀਪ ਖੋਸਾ, ਗੋਪਾਲ ਸਿੰਘ ਘੱਗਾ ਬਲਾਕ ਪ੍ਰਧਾਨ ਮਲੋਟ, ਰਾਜਾ ਕੁਮਾਰ ਸਿਟੀ ਪ੍ਰਧਾਨ, ਜੈਮਲ ਸਿੰਘ ਸਰਾਵਾਂ ਪ੍ਰਧਾਨ, ਕੁਲਵੀਰ ਸਿੰਘ, ਹੰਸਰਾਜ ਗਿੱਦੜਬਾਹਾ ਪ੍ਰਧਾਨ, ਧਰਮਵੀਰ ਸਿੰਘ ਮੁਕਤਸਰ ਦਿਹਾਤੀ ਪ੍ਰਧਾਨ, ਗੁਰਮੀਤ ਖੋਖਰ, ਬਲਕੌਰ ਸਿੰਘ ਪ੍ਰਧਾਨ, ਪਰਮਪਾਲ ਸੇਖੋਂ, ਰਿੱਕੀ ਤਰਖਾਣਵਾਲਾ, ਸੈਕਟਰੀ ਸ਼ਮਸ਼ੇਰ ਸਿੰਘ, ਦਵਿੰਦਰ ਚੌਹਾਨ, ਰਾਜਾ, ਸੁਖੀ ਖੋਸਾ, ਹੈਪੀ ਖੋਸਾ, ਸੁਖਦੀਪ ਸਿੰਘ ਚੰਨੀ ਸਮੇਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ। ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਐੱਸ.ਸੀ. ਡਿਪਾਰਟਮੈਂਟ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਸੰਗਠਨ ਨੂੰ ਹੋਰ ਸਰਗਰਮ ਕੀਤਾ ਜਾਵੇਗਾ। ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਉਣ ਦਾ ਭਰੋਸਾ ਦਿੱਤਾ।