26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਜਨਤਕ ਥਾਵਾਂ ’ਤੇ ਕੂੜੇ ਦੇ ਆਰਜ਼ੀ ਡੰਪਾਂ ਤੋਂ ਲੋਕ ਦੁਖੀ ਕਈ ਸਾਲਾਂ ਤੋਂ ਨਹੀਂ ਹੋ ਰਿਹਾ ਕੂੜਾ ਡੰਪ ਲਈ ਸਥਾਈ ਜਗ੍ਹਾ ਦਾ ਪ੍ਰਬੰਧ

ਗਿੱਦੜਬਾਹਾ, 25 ਅਗਸਤ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਤੇ ਪਿੰਡ ਦਾ ਕੂੜਾ ਕਰਕਟ ਸੰਭਾਲਣ ਲਈ ਬੀਤੇ ਕੁਝ ਵਰਿ੍ਹਆਂ ਤੋਂ ਸਥਾਈ ਜਗ੍ਹਾ ਦਾ ਪ੍ਰਬੰਧ ਨਹੀਂ ਹੋ ਸਕਿਆ। ਸ਼ਹਿਰ ਤੇ ਪਿੰਡ ਵਿਚ ਥਾਂ-ਥਾਂ ’ਤੇ ਲੱਗੇ ਕੂੜੇ ਦੇ ਆਰਜੀ ਡੰਪ ਪ੍ਰਸ਼ਾਸਨ ਦਾ ਮੂੰਹ ਚਿੜ੍ਹਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 26-08-2026
ਗਿੱਦੜਬਾਹਾ, 25 ਅਗਸਤ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਤੇ ਪਿੰਡ ਦਾ ਕੂੜਾ ਕਰਕਟ ਸੰਭਾਲਣ ਲਈ ਬੀਤੇ ਕੁਝ ਵਰਿ੍ਹਆਂ ਤੋਂ ਸਥਾਈ ਜਗ੍ਹਾ ਦਾ ਪ੍ਰਬੰਧ ਨਹੀਂ ਹੋ ਸਕਿਆ। ਸ਼ਹਿਰ ਤੇ ਪਿੰਡ ਵਿਚ ਥਾਂ-ਥਾਂ ’ਤੇ ਲੱਗੇ ਕੂੜੇ ਦੇ ਆਰਜੀ ਡੰਪ ਪ੍ਰਸ਼ਾਸਨ ਦਾ ਮੂੰਹ ਚਿੜ੍ਹਾ ਰਹੇ ਹਨ। ਇਕੱਤਰ ਜਾਣਕਾਰੀ ਅਨੁਸਾਰ ਨਗਰ ਕੌਂਸਲ ਕੋਲ ਆਪਣੀ 65 ਏਕੜ ਦੇ ਲਗਪਗ ਮਾਲਕੀ ਜ਼ਮੀਨ ਹੋਣ ਦੇ ਬਾਵਜੂਦ ਕੂੜਾ ਸੰਭਾਲਣ ਲਈ ਕੋਈ ਸਥਾਈ ਜਗ੍ਹਾ ਨਹੀਂ ਹੈ। ਨਗਰ ਕੌਂਸਲ ਵਲੋਂ ਕੁਝ ਸਮਾਂ ਪਹਿਲਾਂ ਕੂੜਾ ਇੱਥੋਂ 20 ਕਿੱਲੋਮੀਟਰ ਦੂਰ ਮਲੋਟ ਅਤੇ ਹੁਣ ਰੋਜ਼ਾਨਾ ਤਿੰਨ ਕੁ ਟਰਾਲੀਆਂ ਬਠਿੰਡਾ ਵਿਖੇ ਭੇਜਿਆ ਜਾ ਰਿਹਾ ਹੈ। ਸ਼ਹਿਰ ਦੀ ਹਦੂਦ ਅੰਦਰ ਪਿੰਡ ਵਾਲੇ ਪਾਸੇ ਰੇਲ ਪਟੜੀ ਦੇ ਨਾਲ-ਨਾਲ, ਲੰਬੀ ਰੇਲਵੇ ਫਾਟਕਾਂ, ਲੰਬੀ ਰੋਡ ਬਿਜਲੀ ਘਰ ਨਜ਼ਦੀਕ ਸੜਕ ਕਿਨਾਰੇ ਕੂੜੇ ਦੇ ਵੱਡੇ-ਵੱਡੇ ਢੇਰਾਂ ਤੋਂ ਇਲਾਵਾ ਸ਼ਹਿਰ ਅੰਦਰ ਸਰਕੂਲਰ ਰੋਡ, ਸੁੱਕਾ ਕੂੜਾ ਡੰਪ ਸਬਜ਼ੀ ਮੰਡੀ ਸਮੇਤ ਹੋਰ ਅਨੇਕਾਂ ਜਨਤਕ ਥਾਵਾਂ ’ਤੇ ਆਰਜੀ ਕੂੜੇ ਦੇ ਡੰਪ ਬਣੇ ਹਨ। ਜਨਤਕ ਥਾਵਾਂ ’ਤੇ ਪਏ ਕੂੜੇ ਤੋਂ ਪੈਦਾ ਹੋਣ ਵਾਲੀ ਗੰਦੀ ਬਦਬੂ ਤੇ ਪੈਦਾ ਹੋ ਰਹੇ ਕੀਟਾਣੂ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ ਅਤੇ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਹੈ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਨੇ ਦੱਸਿਆ ਕਿ ਸ਼ਹਿਰ ਦਾ ਕੂੜਾ ਸੰਭਾਲਣ ਲਈ ਕੋਈ ਸਥਾਈ ਡੰਪ ਨਹੀਂ ਹੈ। ਕੁਝ ਸਮਾਂ ਕੂੜਾ ਮਲੋਟ ਤੇ ਹੁਣ ਬਠਿੰਡਾ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਤੇ ਪਿੰਡ ਦੀ ਆਬਾਦੀ ਅਨੁਸਾਰ ਸਫ਼ਾਈ ਕਰਮਚਾਰੀਆਂ ਦੀ ਗਿਣਤੀ ਘੱਟ ਹਨ ਅਤੇ 200 ਦੇ ਲਗਪਗ ਪੱ ਕੇ ਮੁਲਾਜ਼ਮ ਚਾਹੀਦੇ ਹਨ। ਸਫ਼ਾਈ ਕਰਮਚਾਰੀਆਂ ’ਤੇ ਜ਼ਿਆਦਾ ਕੰਮ ਦਾ ਬੋਝ ਹੋਣ ਕਰਕੇ ਭਿਆਨਕ ਬਿਮਾਰੀਆਂ ਪੱਲੇ ਪੈਂਦੀਆਂ ਹਨ। ਸ਼ਹਿਰ ਵਾਸੀ ਸੁੱਕੇ ਤੇ ਗਿੱਲੇ ਕੂੜੇ ਨੂੰ ਅਲੱਗ-ਅਲੱਗ ਨਹੀਂ ਦੇ ਰਹੇ, ਜਿਸ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਜੇਕਰ ਗਿੱਦੜਬਾਹਾ ਵਿਖੇ ਪੱਕਾ ਡੰਪ ਬਣ ਜਾਦਾ ਹੈ ਤਾਂ 35 ਕਿੱਲੋਮੀਟਰ ਦੂਰ ਬਠਿੰਡਾ ਵਿਖੇ ਰੋਜ਼ਾਨਾ ਕੂੜੇ ਦੀਆਂ ਤਿੰਨ ਟਰਾਲੀਆਂ ਭੇਜਣ ’ਤੇ ਨਗਰ ਕੌਂਸਲ ਨੂੰ ਪੈ ਰਿਹਾ ਖ਼ਰਚਾ ਬਚ ਸਕਦਾ ਹੈ। ਈ.ਓ. ਸੁਨੀਲ ਕੁਮਾਰ ਵਰਮਾ ਨੇ ਫ਼ੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਵਿਖੇ ਬਣੇ ਕਲਸਟਰ ਨਾਲ ਹੋਏ ਸਮਝੌਤੇ ਅਨੁਸਾਰ ਕੁਝ ਮਾਤਰਾ ਵਿਚ ਕੂੜਾ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਲੰਬੀ ਰੋਡ ਡਿਸਪੋਜਲ ਕੋਲ ਗਿੱਲਾ ਤੇ ਸੁੱਕਾ ਕੂੜਾ ਸੰਭਾਲਣ ਲਈ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਸੀ ਤਾਂ ਆਂਢ-ਗੁਆਂਢ ਵਲੋਂ ਇਤਰਾਜ ਕਰਨ ’ ਤੇ ਬੰਦ ਕਰਨਾ ਪਿਆ। ਜੇਕਰ ਉਕਤ ਪ੍ਰੋਜੈਕਟ ਤਿਆਰ ਹੋ ਜਾਂਦਾ ਤਾਂ ਗਿੱਲੇ ਕੂੜੇ ਤੋਂ ਆਰਗੈਨਿਕ ਖ਼ਾਦ ਤਿਆਰ ਕੀਤੀ ਜਾਣੀ ਸੀ ਅਤੇ ਕੌਂਸਲ ਨੂੰ ਹੋਰ ਵੱਧ ਆਮਦਨ ਦਾ ਸਾਧਨ ਹੋਣਾ ਸੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਹੋਣ ਵਾਲੀ ਮੀਟਿੰਗ ’ਚ ਸਥਾਈ ਡੰਪ ਬਾਰੇ ਜ਼ਰੂਰ ਵਿਸ਼ੇਸ਼ ਤੌਰ ’ਤੇ ਮਤਾ ਲਿਆਂਦਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਨੇ ਨੈਤਿਕ ਸਿੱਖਿਆ ਇਮਤਿਹਾਨ ਲਿਆ ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਐੱਸ.ਸੀ. ਡਿਪਾਰਟਮੈਂਟ ਕਾਂਗਰਸ ਕਮੇਟੀ ਨੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
Ad Position 24