ਸਰਕਾਰੀ ਕਾਲਜ ਵਿਖੇ ਐਂਟੀ ਰੈਂਗਿੰਗ ਦਿਵਸ ਮਨਾਇਆ
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਿੰਸੀਪਲ ਮੰਜੂ ਕਪੂਰ ਦੀ ਰਹਿਨੁਮਾਈ ਹੇਠ ਐਂਟੀ ਰੈਗਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲਾ ਵੀ ਰੱਖਿਆ ਗਿਆ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ।
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਿੰਸੀਪਲ ਮੰਜੂ ਕਪੂਰ ਦੀ ਰਹਿਨੁਮਾਈ ਹੇਠ ਐਂਟੀ ਰੈਗਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲਾ ਵੀ ਰੱਖਿਆ ਗਿਆ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ। ਇਸ ਮੌਕੇ ਸੰਜਨਾ (ਬੀ.ਏ. ਭਾਗ ਦੂਜਾ) ਨੇ ਪਹਿਲਾ, ਨੇਹਾ ਰਾਣੀ (ਬੀ.ਏ. ਭਾਗ ਦੂਜਾ) ਨੇ ਦੂਜਾ ਅਤੇ ਸੰਦੀਪ ਕੁਮਾਰ (ਬੀ.ਸੀ.ਏ. ਭਾਗ ਦੂਜਾ) ਨੇ ਤੀਜਾ ਸਥਾਨ ਹਾਸਿਲ ਕੀਤਾ। ਐਂਟੀ ਰੈਗਿੰਗ ਦੇ ਸੰਬੰਧ ਵਿਚ ਪੋਸਟਰ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੁਕਾਬਲੇ ਦਾ ਮਕਸਦ ਕੈਂਪਸ ਵਿਚ ਰੈਗਿੰਗ ਖ਼ਿਲਾਫ਼ ਜ਼ੀਰੋ ਟਾਲਰੈਂਸ ਸੰਦੇਸ਼ ਨੂੰ ਮਜ਼ਬੂਤ ਕਰਨਾ ਸੀ। ਪ੍ਰਿੰਸੀਪਲ ਵਲੋਂ ਰੈਗਿੰਗ ਦੇ ਮਾਰੂ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕਿਤੇ ਵੀ ਰੈਗਿੰਗ ਹੁੰਦੀ ਦਿਖਾਈ ਦੇਵੇ ਜਾਂ ਤੁਹਾਡੇ ਨਾਲ ਅਜਿਹਾ ਵਤੀਰਾ ਹੋਵੇ ਤਾਂ ਤੁਰੰਤ ਕਾਲਜ ਪ੍ਰਸ਼ਾਸਨ ਜਾਂ ਐਂਟੀ ਰੈਗਿੰਗ ਕਮੇਟੀ ਨੂੰ ਜਾਣਕਾਰੀ ਦੇਣ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਐਂਟੀ ਰੈਗਿੰਗ ਦੇ ਵਿਸ਼ੇ ’ਤੇ ਫ਼ਿਲਮ ਵੀ ਦਿਖਾਈ ਗਈ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਹਰਦਵਿੰਦਰ ਸਿੰਘ, ਐਂਟੀ ਰੈਗਿੰਗ ਕਮੇਟੀ ਦੇ ਕਨਵੀਨਰ ਡਾ. ਰਵੀ ਕਿਰਨ, ਪ੍ਰੋ. ਜਗਮੀਤ ਸਿੰਘ (ਭੂਗੋਲ), ਪ੍ਰੋ . ਦੀਪਇੰਦਰ ਸਿੰਘ, ਪ੍ਰੋ. ਬੇਅੰਤ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।