25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਲਈ ਅਸ਼ੋਕ ਗੋਇਲ ਦੀ ਹਮਾਇਤ ’ਚ ਮੀਟਿੰਗਾਂ

ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ 2026 ਜੋ ਕਿ 20 ਸਤੰਬਰ ਨੂੰ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿਚ ਗ੍ਰੈਜੂਏਟ ਕੈਟਾਗਰੀ ਲਈ ਅਸ਼ੋਕ ਗੋਇਲ ਵਲੋਂ ਇਹ ਚੋਣ ਲੜੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 26-08-2026
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ 2026 ਜੋ ਕਿ 20 ਸਤੰਬਰ ਨੂੰ ਹੋਣੀਆਂ ਹਨ। ਇਨ੍ਹਾਂ ਚੋਣਾਂ ਵਿਚ ਗ੍ਰੈਜੂਏਟ ਕੈਟਾਗਰੀ ਲਈ ਅਸ਼ੋਕ ਗੋਇਲ ਵਲੋਂ ਇਹ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਨੂੰ ਇਸ ਚੋਣ ਵਿਚ ਹਮਾਇਤ ਦੇਣ ਲਈ ਮੀਟਿੰਗ ਸੰਤ ਸਹਾਰਾ ਗਰੁੱਪ ਦੇ ਮੁੱਖ ਦਫ਼ਤਰ ਵਿਖੇ ਡਾ. ਨਰੇਸ਼ ਪਰੂਥੀ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਗੌਰਮਿੰਟ ਕਾਲਜ ਦੇ ਪ੍ਰੋਫ਼ੈਸਰ ਸਾਗਰ ਖੁਰਾਣਾ ਨੇ ਕਿਹਾ ਕਿ ਇਸ ਚੋਣ ਵਿਚ ਸਾਨੂੰ ਅਸ਼ੋਕ ਗੋਇਲ ਦੀ ਡੱਟ ਕੇ ਮਦਦ ਕਰਨੀ ਚਾਹੀਦੀ ਹੈ। ਮੀਟਿੰਗ ਵਿਚ ਸ਼ਾਮਿਲ ਹੋਰ ਸਾਰੇ ਮੈਂਬਰਾਂ ਨੇ ਉਨ੍ਹਾਂ ਦੀ ਪੂਰਨ ਤੌਰ ’ਤੇ ਹਮਾਇਤ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਡਾ. ਸੁਖਵਿੰਦਰ ਸਿੰਘ ਚੇਅਰਮੈਨ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ, ਡਾ. ਐੱਸ.ਕੇ. ਗਾਵੜੀ ਚੇਅਰਮੈਨ ਜੇ.ਡੀ. ਕਾਲਜ ਆਫ਼ ਐਜੂਕੇਸ਼ਨ, ਕਰਨ ਕਾਲੜਾ ਚੇਅਰਮੈਨ ਮੁਕਤੀਸਰ ਕਾਲਜ ਆਫ਼ ਐਜੂਕੇਸ਼ਨ, ਰਾਕੇਸ਼ ਪਰੂਥੀ ਪ੍ਰਧਾਨ ਸ਼ਿਵਾਲਿਕ ਗਰੁੱਪ ਆਫ਼ ਸਕੂਲ, ਸੇਵਾ ਮੁਕਤ ਲੈਕਚਰਾਰ ਜਸਪਾਲ ਸਿੰਘ, ਐੱਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੇ ਬਲਾਕ ਕੋਆਰਡੀਨੇਟਰ ਵਰਿੰਦ ਰ ਪਾਲ ਸਿੰਘ ਗਲੋਰੀ, ਡਾ. ਵਰੁਣ ਬਜਾਜ ਨੈਸ਼ਨਲ ਇੰਟੀਗਰੇਟਡ ਮੈਡੀਕਲ ਐਸੋਸੀਏਸ਼ਨ, ਪ੍ਰੋਫ਼ੈਸਰ ਰੰਜਨ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ, ਐਡਵੋਕੇਟ ਅਸ਼ੋਕ ਬਾਂਸਲ ਨੋਟਰੀ ਪਬਲਿਕ, ਮਾਈ ਭਾਗੋ ਕਾਲਜ ਦੇ ਸੁਪਰਡੈਂਟ ਈਸ਼ਵਰ ਚੰਦਰ ਗੋਇਲ, ਡਾਇਰੈਕਟਰ ਆਈਕੋਨਿਕ ਇੰਟਰਨੈਸ਼ਨਲ ਸਾਗਰ ਪਰੂਥੀ, ਮੈਨੇਜਰ ਸੇਂਟ ਸਹਾਰਾ ਗਰੁੱਪ ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਵਾਰਸ ਔਰਤ ਨੂੰ ਮਾਨਵਤਾ ਸੇਵਾ ਆਸ਼ਰਮ ਨੇ ਦਿੱਤਾ ਸਹਾਰਾ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਐਂਟੀ ਰੈਂਗਿੰਗ ਦਿਵਸ ਮਨਾਇਆ
Ad Position 24