25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਲਾਵਾਰਸ ਔਰਤ ਨੂੰ ਮਾਨਵਤਾ ਸੇਵਾ ਆਸ਼ਰਮ ਨੇ ਦਿੱਤਾ ਸਹਾਰਾ

ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਖੇ ਬੇਸਹਾਰਾ ਤੇ ਲਾਵਾਰਸ ਹਾਲਤ ਵਿਚ ਇਕ ਬਜ਼ੁਰਗ ਔਰਤ ਮਿਲੀ। ਉੱਥੋਂ ਦੇ ਲੋਕਾਂ ਨੇ ਮਾਤਾ ਦੀ ਹਾਲਤ ਬਾਰੇ ਜਦੋਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਤਾਂ ਕੁਝ ਸਮੇਂ ਸਖੀ ਵਨ ਸਟੋਪ ਵਲੋਂ ਇਸ ਮਾਤਾ ਨੂੰ ਸਹਾਰਾ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 26-08-2026
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਖੇ ਬੇਸਹਾਰਾ ਤੇ ਲਾਵਾਰਸ ਹਾਲਤ ਵਿਚ ਇਕ ਬਜ਼ੁਰਗ ਔਰਤ ਮਿਲੀ। ਉੱਥੋਂ ਦੇ ਲੋਕਾਂ ਨੇ ਮਾਤਾ ਦੀ ਹਾਲਤ ਬਾਰੇ ਜਦੋਂ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਤਾਂ ਕੁਝ ਸਮੇਂ ਸਖੀ ਵਨ ਸਟੋਪ ਵਲੋਂ ਇਸ ਮਾਤਾ ਨੂੰ ਸਹਾਰਾ ਦਿੱਤਾ ਗਿਆ। ਪ੍ਰੰਤੂ ਮਾਤਾ ਦੀ ਹਾਲਤ ਜ਼ਿਆਦਾ ਵਿਗੜਨ ਦੇ ਕਾਰਨ ਸਮਾਜ ਸੇਵੀ ਸੰਸਥਾ ਮਾਨਵਤਾ ਫਾਊਂਡੇਸ਼ਨ ਨੂੰ ਸੌਂਪ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਡਾ. ਨਰੇਸ਼ ਪਰੂਥੀ ਨੇ ਦੱਸਿਆ ਕਿ ਮਾਤਾ ਦੀ ਸਿਹਤ ਖ਼ਰਾਬ ਹੋਣ ਕਾਰਨ ਇਸ ਦਾ ਇਲਾਜ ਸ਼ਹਿਰ ਦੇ ਇਕ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਤੋਂ ਮੁਫ਼ਤ ਕੀਤਾ ਜਾ ਰਿਹਾ ਹੈ। ਮਾਨਵਤਾ ਸੇਵਾ ਆਸ਼ਰਮ ਵਿਖੇ ਬਜ਼ੁਰਗ ਔਰਤ ਦੀ ਲਗਾਤਾਰ ਦੇਖਭਾਲ ਕੀਤੀ ਜਾ ਰਹੀ ਹੈ। ਸੰਤ ਸਹਾਰਾ ਇੰਸਟੀਚਿਊਟ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਦੇਖਭਾਲ ਕਰਨ ਉਪਰੰਤ ਮਾਤਾ ਨੇ ਦੱਸਿਆ ਕਿ ਉਹ ਪਹਿਲਾਂ ਕੋਟਕਪੂਰਾ ਰਹਿੰਦੇ ਸਨ, ਪਰ ਹੁਣ ਸ੍ਰੀ ਮੁਕਤਸਰ ਸਾਹਿਬ ਰਹਿ ਰਹੇ ਹਨ, ਪਰ ਉਹ ਆਪਣਾ ਪਤਾ ਤੇ ਪਰਿਵਾਰਕ ਮੈਂਬਰਾਂ ਬਾਰੇ ਦੱਸਣ ਤੋਂ ਅਸਮਰਥ ਹਨ। ਔਰਤ ਦੇ ਦੱਸਣ ਮੁਤਾਬਿਕ ਉਸ ਦੇ ਚਾਰ ਪੁੱਤਰ ਹਨ ਅਤੇ ਵਿਆਹੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਵਲੋਂ ਕੂੜਾ ਪ੍ਰਬੰਧਨ ’ਤੇ ਸਖ਼ਤੀ, ਕੈਮਰਿਆਂ ਨਾਲ ਹੋਵੇਗੀ ਨਿਗਰਾਨੀ - ਈ . ਓ . ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਲਈ ਅਸ਼ੋਕ ਗੋਇਲ ਦੀ ਹਮਾਇਤ ’ਚ ਮੀਟਿੰਗਾਂ
Ad Position 24