25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਵਲੋਂ ਕੂੜਾ ਪ੍ਰਬੰਧਨ ’ਤੇ ਸਖ਼ਤੀ, ਕੈਮਰਿਆਂ ਨਾਲ ਹੋਵੇਗੀ ਨਿਗਰਾਨੀ - ਈ . ਓ .

ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਹਰਮਹਿੰਦਰ ਪਾਲ)-ਸਰਕਾਰ ਵਲੋਂ ਲੱਖਾਂ ਰੁਪਏ ਲਗਾ ਕੇ ਚਾਲੂ ਕੀਤੇ ਕੂੜਾ ਚੁੱਕਣ ਵਾਲੇ ਵਾਹਨਾਂ ਦੇ ਬਾਵਜੂਦ ਸ਼ਹਿਰ ਦੇ ਇਕੋ-ਇਕ ਪਾਰਕ ਗੁਰੂ ਗੋਬਿੰਦ ਸਿੰਘ ਪਾਰਕ, ਸਰਕਾਰੀ ਸਕੂਲ (ਲੜਕੇ) ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਕਰਕੇ ਰਾਹਗੀਰਾਂ, ਸੈਰ ਕਰਨ ਵਾਲਿਆਂ, ਵਿਦਿਆਰਥੀਆਂ ਅਤੇ ਰਹਿਣ ਵਾਲਿਆਂ ਦਾ ਜਿਊਣਾ ਦੁੱਭਰ ਹੋ ਗਿਆ ਸੀ। ਇਸੇ ਤਰ੍ਹਾਂ ਰੇਲਵੇ ਪੁਲ ਦੇ ਹੇਠ, ਪੁਰਾਣੀ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਵਿਚ ਖੁੱਲੇ੍ਆਮ ਕੂੜੇ ਦੇ ਢੇਰ ਲੱਗੇ ਸਨ, ਜਿਸ ਕਰਕੇ ਲੋਕਾਂ ਵਿਚ ਬਹੁਤ ਪ੍ਰੇਸ਼ਾਨੀ ਸੀ।

Ad Position 21
No active advertisement
ਅਜੀਤ ਡੈਸਕ 26-08-2026
ਸ੍ਰੀ ਮੁਕਤਸਰ ਸਾਹਿਬ, 25 ਅਗਸਤ (ਹਰਮਹਿੰਦਰ ਪਾਲ)-ਸਰਕਾਰ ਵਲੋਂ ਲੱਖਾਂ ਰੁਪਏ ਲਗਾ ਕੇ ਚਾਲੂ ਕੀਤੇ ਕੂੜਾ ਚੁੱਕਣ ਵਾਲੇ ਵਾਹਨਾਂ ਦੇ ਬਾਵਜੂਦ ਸ਼ਹਿਰ ਦੇ ਇਕੋ-ਇਕ ਪਾਰਕ ਗੁਰੂ ਗੋਬਿੰਦ ਸਿੰਘ ਪਾਰਕ, ਸਰਕਾਰੀ ਸਕੂਲ (ਲੜਕੇ) ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿਚਕਾਰ ਲੱਗੇ ਕੂੜੇ ਦੇ ਢੇਰਾਂ ਕਰਕੇ ਰਾਹਗੀਰਾਂ, ਸੈਰ ਕਰਨ ਵਾਲਿਆਂ, ਵਿਦਿਆਰਥੀਆਂ ਅਤੇ ਰਹਿਣ ਵਾਲਿਆਂ ਦਾ ਜਿਊਣਾ ਦੁੱਭਰ ਹੋ ਗਿਆ ਸੀ। ਇਸੇ ਤਰ੍ਹਾਂ ਰੇਲਵੇ ਪੁਲ ਦੇ ਹੇਠ, ਪੁਰਾਣੀ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਵਿਚ ਖੁੱਲੇ੍ਆਮ ਕੂੜੇ ਦੇ ਢੇਰ ਲੱਗੇ ਸਨ, ਜਿਸ ਕਰਕੇ ਲੋਕਾਂ ਵਿਚ ਬਹੁਤ ਪ੍ਰੇਸ਼ਾਨੀ ਸੀ। ਹੁਣ ਤਾਂ ਹਾਲਤ ਇਹ ਹੋ ਗਈ ਸੀ ਕਿ ਨਗਰ ਕੌਂਸਲ ਦੇ ਸਫ਼ਾਈ ਸੇਵਕ ਵੀ ਖੁੱਲ੍ਹੇ ਵਿਚ ਕੂੜਾ ਸੁੱਟਣ ਲੱਗ ਪਏ ਸਨ। ਇਸ ’ਤੇ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦਿਆਂ ਕੂੜਾ ਸੁੱਟਣ ਵਾਲਿਆਂ ਦੀ ਸ਼ਨਾਖ਼ਤ ਕਰਨ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਤੇ ਜੁਰਮਾਨੇ ਕਰਨ ਦਾ ਪ੍ਰਬੰਧ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰੁਣ ਸਹੋਤਾ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਪਾਰਕ ਦੇ ਕੋਲ ਕੂੜਾ ਸੁੱਟਣਾ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਪੁਰਾਣਾ ਦਾਣਾ ਮੰਡੀ, ਰੇਲਵੇ ਪੁਲ ਤੇ ਕਰੀਬ ਹੋਰ ਅੱਧੀ ਦਰਜਨ ਥਾਵਾਂ ’ਤੇ ਕੂੜਾ ਸੁੱਟਣਾ ਰੋਕ ਦਿੱਤਾ ਗਿਆ ਹੈ। ਇਥੇ ਸਫ਼ਾਈ ਸੇਵਕ ਅਤੇ ਨਿੱਜੀ ਲੋਕਾਂ ਵਲੋਂ ਕੂੜਾ ਸੁੱਟਣ ’ਤੇ ਜੁਰਮਾਨਾ ਤੇ ਹੋਰ ਕਾਰਵਾਈ ਕੀਤੀ ਜਾਵੇਗੀ। ਇਸ ਵਾਸਤੇ ਕੈਮਰੇ ਲਗਾ ਕੇ ਵਾਈਫਾਈ ਸਿਸਟਮ ਰਾਹੀਂ ਨਿਗ੍ਹਾ ਰੱਖੀ ਜਾਵੇਗੀ। ਫਲੈਕਸ ਬੋਰਡ ਵੀ ਲਗਾਏ ਜਾਣਗੇ। ਉਨ੍ਹਾਂ ਅਪੀਲ ਕੀਤੀ ਕਿ ਹੋਟਲਾਂ ਤੇ ਘਰਾਂ ਵਾਲੇ ਵੀ ਕੂੜਾ ਸਫ਼ਾਈ ਸੇਵਕਾਂ ਦੇ ਵਾਹਨਾਂ ਵਿਚ ਪਾਉਣ ਤਾਂ ਕਿ ਗੰਦਗੀ ਨਾ ਫ਼ੈਲੇ।
Ad Position 22
No active advertisement
ਪਿਛਲੀ ਖ਼ਬਰ ਮਨਿਸਟਰੀਅਲ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ 9ਵੇਂ ਦਿਨ ’ਚ ਦਾਖ਼ਲ ਅਗਲੀ ਖ਼ਬਰ ਲਾਵਾਰਸ ਔਰਤ ਨੂੰ ਮਾਨਵਤਾ ਸੇਵਾ ਆਸ਼ਰਮ ਨੇ ਦਿੱਤਾ ਸਹਾਰਾ
Ad Position 24