25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਣਪਛਾਤੇ ਲੁਟੇਰੇ ਔਰਤ ਦੀਆਂ ਵਾਲੀਆਂ ਝਪਟਮਾਰ ਕੇ ਫ਼ਰਾਰ

ਗਿੱਦੜਬਾਹਾ , 25 ਅਗਸਤ ( ਸ਼ਿਵਰਾਜ ਸਿੰਘ ਬਰਾੜ )- ਲੁਟੇਰਿਆਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਕਿ ਬੇਖ਼ੌਫ਼ ਹੋ ਕੇ ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਥਰਾਜਵਾਲਾ ਵਿਖੇ ਦਿਨ - ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਝਪਟ ਮਾਰ ਕੇ ਲੈ ਗਏ । ਜਾਣਕਾਰੀ ਦਿੰਦਿਆਂ ਗੋਰਾ ਕੁਮਾਰ ਪੁੱਤਰ ਹੇਮ ਰਾਜ ਵਾਸੀ ਥਰਾਜਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਿੰਡ ਵਿਚ ਦੁਕਾਨ ਹੈ ।

Ad Position 21
No active advertisement
ਅਜੀਤ ਡੈਸਕ 26-08-2026
ਗਿੱਦੜਬਾਹਾ , 25 ਅਗਸਤ ( ਸ਼ਿਵਰਾਜ ਸਿੰਘ ਬਰਾੜ )- ਲੁਟੇਰਿਆਂ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਕਿ ਬੇਖ਼ੌਫ਼ ਹੋ ਕੇ ਗਿੱਦੜਬਾਹਾ ਸਬ ਡਵੀਜ਼ਨ ਦੇ ਪਿੰਡ ਥਰਾਜਵਾਲਾ ਵਿਖੇ ਦਿਨ - ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਝਪਟ ਮਾਰ ਕੇ ਲੈ ਗਏ । ਜਾਣਕਾਰੀ ਦਿੰਦਿਆਂ ਗੋਰਾ ਕੁਮਾਰ ਪੁੱਤਰ ਹੇਮ ਰਾਜ ਵਾਸੀ ਥਰਾਜਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਿੰਡ ਵਿਚ ਦੁਕਾਨ ਹੈ । ਉਹ ਆਪਣੇ ਕੰਮ ਸੰਬੰਧੀ ਸ਼ਹਿਰ ਗਿਆ ਸੀ ਤਾਂ ਦੁਕਾਨ ’ ਤੇ ਉਸ ਮਾਤਾ ਸੀ । ਬਾਅਦ ਦੁਪਹਿਰ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ’ ਤੇ ਆਏ ਅਤੇ ਉਨ੍ਹਾਂ ਨੇ ਠੰਡੇ ਦੀ ਮੰਗ ਕੀਤੀ । ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੇ ਉਸ ਦੀ ਮਾਤਾ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ’ ਤੇ ਝਪਟ ਮਾਰੀ ਤਾਂ ਇਕ ਕੰਨ ਵੀ ਵਾਲੀ ਲੈ ਕੇ ਫ਼ਰਾਰ ਹੋ ਗਏ । ਜਦੋਂ ਤੱਕ ਉਸ ਦੀ ਮਾਤਾ ਨੇ ਰੌਲਾ ਪਾਇਆ ਤਾਂ ਮੋਟਰਸਾਈਕਲ ਸਵਾਰ ਲੁਟੇਰੇ ਪਿੰਡ ਲਾਲਬਾਈ ਵੱਲ ਦੌੜ ਗਏ । ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸ਼ਿਕਾਇਤ ਥਾਣੇ ਦੇ ਦਿੱਤੀ ਹੈ । ਇਸ ਘਟਨਾ ਦੀ ਪਿੰਡ ਵਿਚ ਖ਼ੂਬ ਚਰਚਾ ਹੈ ਕਿ ਹੁਣ ਦਿਨ - ਦਿਹਾੜੇ ਵੀ ਕੋਈ ਆਪਣੇ ਘਰ ਵਿਚ ਸੁਰੱਖਿਅਤ ਨਹੀਂ ਹੈ ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਰੁਪਾਣਾ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਪ੍ਰੀਖਿਆ ’ਚ ਭਾਗ ਲਿਆ ਅਗਲੀ ਖ਼ਬਰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ
Ad Position 24