ਸਰਕਾਰੀ ਸਕੂਲ ਰੁਪਾਣਾ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਪ੍ਰੀਖਿਆ ’ਚ ਭਾਗ ਲਿਆ
ਰੁਪਾਣਾ , 25 ਅਗਸਤ ( ਜਗਜੀਤ ਸਿੰਘ )- ਪੀ . ਐੱਮ .
ਰੁਪਾਣਾ , 25 ਅਗਸਤ ( ਜਗਜੀਤ ਸਿੰਘ )- ਪੀ . ਐੱਮ . ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ ) ਰੁਪਾਣਾ ਵਿਖੇ ਪ੍ਰਿੰਸੀਪਲ ਮਹੇਸ਼ ਕੁਮਾਰ ਦੀ ਅਗਵਾਈ ਵਿਚ ਗੁਰੂ ਗੋਬਿੰਦ ਸਟੱਡੀ ਸਰਕਲ ਵਲੋਂ ਨੈਤਿਕ ਸਿੱਖਿਆ ਸੈਂਟਰ ਦੀ ਪ੍ਰੀਖਿਆ ਕਰਵਾਈ ਗਈ , ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਤੇ ਗਿਆਨ ਦਾ ਪ੍ਰਦਰਸ਼ਨ ਕੀਤਾ । ਸਕੂਲ ਪ੍ਰਬੰਧਕਾਂ ਵਲੋਂ ਵੀ ਬੱਚਿਆਂ ਨੂੰ ਅਜਿਹੀਆਂ ਪ੍ਰੀਖਿਆਵਾਂ ਤੇ ਗਤੀਵਿਧੀਆ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ । ਅੰਤ ਵਿਚ ਪ੍ਰੀਖਿਆ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਨੈਤਿਕ ਸਿੱਖਿਆ ਬੱਚਿਆਂ ਵਿਚ ਚੰਗੇ ਸੰਸਕਾਰ , ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਇਸ ਮੌਕੇ ਹਰਜਿੰਦਰ ਸਿੰਘ ਖ਼ਾਲਸਾ , ਡੀ . ਪੀ . ਗੁਰਜੀਤ ਸਿੰਘ , ਗੁਰਸੇਵਕ ਸਿੰਘ ਆਦਿ ਸਮੂਹ ਹਾਜ਼ਰ ਸਨ । ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਸ੍ਰੀ ਮੁਕਤਸਰ ਸਾਹਿਬ , 25 ਅਗਸਤ ( ਰਣਜੀਤ ਸਿੰਘ ਢਿੱਲੋਂ )- ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਪਿੰਡ ਥਾਂਦੇਵਾਲਾ ਵਿਖੇ ਚੇਅਰਮੈਨ ਨਰਿੰਦਰ ਸਿੰਘ ਕਾਉਣੀ ਅਤੇ ਪ੍ਰਧਾਨ ਕਾਲਾ ਸੁਖਨਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਕਬੱਡੀ ਖਿਡਾਰੀਆਂ ਤੇ ਐਸੋਸੀਏਸ਼ਨ ਮੈਂਬਰਾਂ ਨੇ ਹਿੱਸਾ ਲਿਆ । ਮੀਟਿੰਗ ਵਿਚ ਕਬੱਡੀ ਖੇਡ ਨੂੰ ਪ੍ਰਫ਼ੁੱਲਿਤ ਕਰਨ ਲਈ ਵਿਚਾਰ - ਵਟਾਂਦਰਾ ਕੀਤਾ ਗਿਆ । ਇਸ ਮੌਕੇ ਸਾਰੇ ਕਬੱਡੀ ਖਿਡਾਰੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਪ੍ਰਸਿੱਧ ਕਬੱਡੀ ਖਿਡਾਰੀ ਭਿੰਦਾ ਬਰੀਵਾਲਾ ਦੇ ਪੁੱਤਰ ਪ੍ਰਭਜੋਤ ਬਰੀਵਾਲਾ ਜੋ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਨ , ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਨਰਲ ਸਕੱਤਰ ਬਲਤੇਜ ਸਿੰਘ ਥਾਂਦੇਵਾਲਾ ਨੇ ਪਹੁੰਚੇ ਸਾਰੇ ਕਬੱਡੀ ਖਿਡਾਰੀਆਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਗੁਰਮੀਤ ਸਿੰਘ ਭਲਵਾਨ ਥਾਂਦੇਵਾਲਾ , ਜੋਗਿੰਦਰ ਸਿੰਘ ਹਰਾਜ , ਦਲਜੀਤ ਸਿੰਘ ਵੜਿੰਗ , ਪੰਮਾ ਥਾਂਦੇਵਾਲਾ , ਭਿੰਦਾ ਬਰੀਵਾਲਾ , ਬੂਟਾ ਸਿੰਘ ਬਰੀਵਾਲਾ , ਅੰਗਰੇਜ਼ ਸਿੰਘ ਮੱਲਣ , ਲਾਲੀ ਭੀਟੀਵਾਲਾ , ਪਾਲ ਸਿੰਘ ਸਾਬਕਾ ਸਰਪੰਚ ਕਾਉਣੀ , ਬਿੰਦਰ ਥਾਂਦੇਵਾਲਾ , ਗੁਰਭੇਜ ਸਿੰਘ , ਦਿਲਬਾਗ ਸਿੰਘ ਜੈਲੀ , ਬਲਕਾਰ ਸਿੰਘ , ਮੀਤ ਸਿੰਘ , ਰਾਜੂ ਬੁੱਟਰ , ਜੋਤ ਬਰੀਵਾਲਾ ਆਦਿ ਹਾਜ਼ਰ ਸਨ ।