16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਮਲੋਟ ਦੇ ਖੇਡ ਮੁਕਾਬਲੇ ਸਮਾਪਤ

ਮਲੋਟ, 16 ਸਤੰਬਰ (ਪਾਟਿਲ)-‘ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4’ ਤਹਿਤ ਬਲਾਕ ਮਲੋਟ ਦੇ ਖੇਡ ਮੁਕਾਬਲੇ ਨਿਉਟਨ ਵਰਲਡ ਸਕੂਲ ਮਲੋਟ ਵਿਖੇ ਸਮਾਪਤ ਹੋ ਗਏ ਹਨ। ਇਸ ਸੰਬੰਧੀ ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਬਰਾੜ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਖੇਡਾਂ ਦੇ ਦੂਜੇ ਦਿਨ ਉਮਰ ਵਰਗ ਅੰਡਰ-21, 2 1-30, 31-40, 41-50, 51-60, 61-70 ਅਤੇ 70 ਉਮਰ ਵਰਗ ਤੋਂ ਵੱਧ ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ।

Ad Position 21
repet_subhas-goyals [Copy P29]
Ad Position 21
drinking water
ਮਲੋਟ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਖੇਡ ਮੁਕਾਬਲੇ ਮੌਕੇ ਹਿੱਸਾ ਲੈਣ ਵਾਲੇ ਖਿਡਾਰੀ। ਤਸਵੀਰ: ਪਾਟਿਲ 17-09-2026
ਮਲੋਟ, 16 ਸਤੰਬਰ (ਪਾਟਿਲ)-‘ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4’ ਤਹਿਤ ਬਲਾਕ ਮਲੋਟ ਦੇ ਖੇਡ ਮੁਕਾਬਲੇ ਨਿਉਟਨ ਵਰਲਡ ਸਕੂਲ ਮਲੋਟ ਵਿਖੇ ਸਮਾਪਤ ਹੋ ਗਏ ਹਨ। ਇਸ ਸੰਬੰਧੀ ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਬਰਾੜ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਖੇਡਾਂ ਦੇ ਦੂਜੇ ਦਿਨ ਉਮਰ ਵਰਗ ਅੰਡਰ-21, 2 1-30, 31-40, 41-50, 51-60, 61-70 ਅਤੇ 70 ਉਮਰ ਵਰਗ ਤੋਂ ਵੱਧ ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਅਥਲੈਟਿਕਸ ਦੇ ਖੇਡ ਮੁਕਾਬਲਿਆਂ ਵਿਚ ਈਵੈਂਟ ਸ਼ਾਟਪੁੱਟ ਅੰਡਰ-17 ਲੜਕੀਆਂ ਵਿਚ ਨਿਮਰਤਪ੍ਰੀਤ ਕੌਰ ਪਿੰਡ ਮੋਹਲਾਂ ਨੇ ਪਹਿਲਾ ਸਥਾਨ, ਸੁਖਮਨ ਕੌਰ ਪਿੰਡ ਈਨਾਖੇੜਾ ਨੇ ਦੂਜਾ ਸਥਾਨ, ਜਸਲੀਨ ਕੌਰ ਪਿੰਡ ਬੋਦੀਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 60 ਮੀਟਰ ਦੌੜ ਅੰਡਰ-14 ਲੜਕਿਆਂ ਵਿਚ ਅਭਿਜੋਤ ਮਲੋਟ ਨੇ ਪਹਿਲਾ ਸਥਾਨ, ਮਨਪ੍ਰੀਤ ਸਿੰਘ ਪਿੰਡ ਸਰਾਵਾਂ ਬੋਦਲਾਂ ਨੇ ਦੂਜਾ ਸਥਾਨ ਅਤੇ ਯਾਦਪ੍ਰੇਮ ਸਿੰਘ ਪਿੰਡ ਸਰਾਵਾਂ ਬੋਦਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 3000 ਮੀਟਰ ਦੌੜ ਅੰਡਰ-17 ਉਮਰ ਵਰਗ ਵਿਚ ਰਵੀ ਗਦਾਰਾਂ ਮਲੋਟ ਨੇ ਪਹਿਲਾ ਸਥਾਨ, ਅਰਸ਼ਦੀਪ ਸਿੰਘ ਅਬੁੱਲਖੁਰਾਣਾ ਨੇ ਦੂਜਾ ਸਥਾਨ ਅਤੇ ਦਿਲਰਾਜ ਸਿੰਘ ਸਰਾਵਾ ਬੋਦਲਾਂ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-21 ਲੰਬੀ ਛਾਲ ਲੜਕੀਆਂ ਵਿਚ ਗੁਨਮੀਤ ਕੌਰ ਈਨਾਖੇੜਾ ਨੇ ਪਹਿਲਾ ਸਥਾਨ, ਰਾਜਵੀਰ ਕੌਰ ਪਿੰਡ ਡੱਬਵਾਲੀ ਢਾਬ ਨੇ ਦੂਜਾ ਸਥਾਨ ਅਤੇ ਗੁਰਲੀਨ ਕੌਰ ਪਿੰਡ ਈਨਾਖੇੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਵਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਖੇਡਾਂ ਦੌਰਾਨ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ, ਦਫ਼ਤਰੀ ਸਟਾਫ਼, ਸਿੱਖਿਆ ਵਿਭਾਗ ਦੇ ਸਮੂਹ ਡੀ.ਪੀ.ਈ./ਪੀ.ਟੀ.ਆਈ., ਸਿਹਤ ਵਿਭਾਗ ਦੀ ਟੀਮ, ਸਕਿਉਰਿਟੀ ਦੀ ਟੀਮ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੀਟਿੰਗ ਅਗਲੀ ਖ਼ਬਰ ਚੈਕਿੰਗ ਕਰਦੀ ਪੁਲਿਸ ਪਾਰਟੀ।
Ad Position 24