16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗਿੱਦੜਬਾਹਾ-ਲੰਬੀ ਸੜਕ ’ਤੇ ਜੰਗਲੀ ਕਿੱਕਰਾਂ ਨੇ ਸੜਕੀ ਰਸਤਾ ਰੋਕਿਆ ਸੜਕ ਦੇ ਕਿਨਾਰਿਆਂ ’ ਤੇ ਦੋਵੇਂ ਪਾਸੇ ਬਣਦੀ ਜਗ੍ਹਾ ਹੋਈ ਬੰਦ , ਆਵਾਜਾਈ ’ ਚ ਪੈ ਰਿਹੈ ਵਿਘਨ

ਗਿੱਦੜਬਾਹਾ, 16 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਤੋਂ ਲੰਬੀ ਜਾਂਦੀ ਸੜਕ ਦੇ ਦੋਵੇਂ ਪਾਸੇ ਉਗੀਆਂ ਹੋਈਆਂ ਜੰਗਲੀ ਕਿੱਕਰਾਂ ਨੇ ਸੜਕੀ ਰਸਤਾ ਰੋਕਿਆ ਹੋਇਆ ਹੈ, ਜਿਸ ਨਾਲ ਅਕਸਰ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਗਿੱਦੜਬਾਹਾ ਤੋਂ ਲੰਬੀ ਜਾਣ ਵਾਲੀ ਸੜਕ ਦੇ ਦੋਵੇਂ ਪਾਸੇ ਖ਼ਾਲੀ ਪਈ ਜਗ੍ਹਾ ’ਤੇ ਜੰਗਲੀ ਕੰਡਿਆਰੀ ਕਿੱਕਰਾਂ ਉਗੀਆਂ ਹੋਈਆਂ ਹਨ।

Ad Position 21
repet_subhas-goyals [Copy P29]
Ad Position 21
drinking water
ਗਿੱਦੜਬਾਹਾ ਤੋਂ ਲੰਬੀ ਜਾਂਦੀ ਸੜਕ ’ਤੇ ਝੁਕੀਆਂ ਕਿੱਕਰਾਂ। ਤਸਵੀਰ: ਸ਼ਿਵਰਾਜ ਸਿੰਘ ਬਰਾੜ 17-09-2026
ਗਿੱਦੜਬਾਹਾ, 16 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਤੋਂ ਲੰਬੀ ਜਾਂਦੀ ਸੜਕ ਦੇ ਦੋਵੇਂ ਪਾਸੇ ਉਗੀਆਂ ਹੋਈਆਂ ਜੰਗਲੀ ਕਿੱਕਰਾਂ ਨੇ ਸੜਕੀ ਰਸਤਾ ਰੋਕਿਆ ਹੋਇਆ ਹੈ, ਜਿਸ ਨਾਲ ਅਕਸਰ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਗਿੱਦੜਬਾਹਾ ਤੋਂ ਲੰਬੀ ਜਾਣ ਵਾਲੀ ਸੜਕ ਦੇ ਦੋਵੇਂ ਪਾਸੇ ਖ਼ਾਲੀ ਪਈ ਜਗ੍ਹਾ ’ਤੇ ਜੰਗਲੀ ਕੰਡਿਆਰੀ ਕਿੱਕਰਾਂ ਉਗੀਆਂ ਹੋਈਆਂ ਹਨ। ਕਿੱਕਰਾਂ ਦੋਵੇਂ ਪਾਸੇ ਦੋ ਤੋਂ ਤਿੰਨ-ਤਿੰਨ ਫੁੱਟ ਜਗ੍ਹਾ ’ਤੇ ਝੁਕੀਆਂ ਹੋਈਆਂ ਹਨ। ਅਕਸਰ ਹੀ ਕਈ ਵਾਰ ਵੇਖਿਆ ਜਾਂਦਾ ਹੈ ਕਿ ਜਦੋਂ ਵੱਡੇ ਵਾਹਨ ਲਾਪ੍ਰਵਾਹੀ ਨਾਲ ਛੋਟੇ ਦੋਪਹੀਆ ਵਾਹਨਾਂ ਕੋਲੋਂ ਅੱਗੇ-ਪਿੱਛੇ ਤੋਂ ਗੁਜ਼ਰਦੇ ਹਨ ਤਾਂ ਛੋਟੇ ਵਾਹਨ ਚਾਲਕ ਕਿੱਕਰਾਂ ਦੇ ਕੰਡਿਆਂ ਨਾਲ ਜ਼ਖ਼ਮੀ ਹੋ ਜਾਂਦੇ ਹਨ। ਕਈ ਜਗ੍ਹਾ ’ਤੇ ਤਾਂ ਜੰਗਲਾਤ ਵਿਭਾਗ ਵਲੋਂ ਨਵੇਂ ਦਰੱਖ਼ਤ ਲਗਾਏ ਗਏ ਹਨ, ਪ੍ਰੰਤੂ ਵੱਡਾ ਰਸਤਾ ਕੰਡਿਆਲੀ ਕਿੱਕਰਾਂ ਨਾਲ ਭਰਿਆ ਪਿਆ ਹੈ। ਰਾਤ ਸਮੇਂ ਛੋਟੇ ਵਾਹਨ ਉਕਤ ਕਿੱਕਰਾਂ ਵਿਚ ਉਲਝ ਜਾਂਦੇ ਹਨ ਅਤੇ ਮਸਾਂ ਹੀ ਬਚਦੇ ਹਨ। ਕੁਝ ਸਮਾਂ ਪਹਿਲਾਂ ਹੀ ਉਕਤ ਸੜਕ ਨੂੰ ਨਵਿਆਇਆ ਗਿਆ ਹੈ, ਪ੍ਰੰਤੂ ਵਿਭਾਗ ਵਲੋਂ ਕਈ ਜਗ੍ਹਾ ਤੋਂ ਕੰਡਿਆਰੀ ਕਿੱਕਰਾਂ ਨੂੰ ਹਟਾਏ ਬਗੈਰ ਹੀ ਸੜਕ ਬਣਾਈ ਗਈ ਸੀ। ਜਦੋਂ ਕਿ ਸੜਕ ਦੇ ਕਿਨਾਰਿਆਂ ਨੂੂੰ ਮਜ਼ਬੂਤ ਕਰਨ ਲਈ ਵੱਡੇ ਹਿੱਸੇ ’ਤੇ ਮਿੱਟੀ ਤੱਕ ਨਹੀਂ ਪਾਈ ਗਈ। ਜਾਣਕਾਰੀ ਅਨੁਸਾਰ ਸੜਕ ਦੇ ਦੋਵੇਂ ਪਾਸੇ ਆਵਾਜਾਈ ਬਿਨਾਂ ਕੋਈ ਅੜਿੱਕੇ ਤੋਂ ਚਾਲੂ ਰੱਖਣ ਲਈ ਤਿੰਨ ਤੋਂ ਚਾਰ ਫੁੱਟ ਕੱਚਾ ਰਸਤਾ ਖ਼ਾਲੀ ਰੱਖਿਆ ਜਾਂਦਾ ਹੈ ਅਤੇ ਸੜਕ ਦੇ ਕਿਨਾਰਿਆਂ ਦੀ ਸੱਤਾਅ ਦੇ ਬਰਾਬਰ ਮਿੱਟੀ ਪਾਈ ਜਾਣੀ ਚਾਹੀਦੀ ਹੈ, ਪ੍ਰੰਤੂ ਨਾ ਤਾਂ ਮਿੱਟੀ ਪਾਈ ਗਈ ਅਤੇ ਨਾ ਹੀ ਕਿੱਕਰਾਂ ਨੂੰ ਹਟਾਇਆ ਜਾ ਰਿਹਾ ਹੈ। ਆਮ ਲੋਕਾਂ ਦੀ ਮੰਗ ਹੈ ਕਿ ਸੜਕੀ ਰਸਤੇ ਤੋਂ ਕਿੱਕਰਾਂ ਹਟਾਈਆਂ ਜਾਣ ਤਾਂ ਜੋ ਰਸਤੇ ’ਤੇ ਆਵਾਜਾਈ ਨਿਰਵਿਘਨ ਚਾਲੂ ਰਹਿ ਸਕੇ।
Ad Position 22
No active advertisement
ਪਿਛਲੀ ਖ਼ਬਰ ਐਡਵਰਡਗੰਜ ਚੋਣਾਂ ਤੋਂ ਪਹਿਲਾਂ ਸਵ. ਸੇਠ ਠਾਕੁਰ ਦਾਸ ਅਹੂਜਾ ਦਾ ਬੁੱਤ ਸਥਾਪਤ ਕਰਨ ਦੀ ਮੰਗ ਅਗਲੀ ਖ਼ਬਰ ਵਿਸ਼ਵ ਓਜ਼ੋਨ ਦਿਵਸ ਮੌਕੇ ਪੱਕੀ ਟਿੱਬੀ ਸਕੂਲ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ
Ad Position 24