ਸ਼ਮਿੰਦਰਪਾਲ ਸਿੰਘ ਸੰਧੂ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਦੋਦਾ, 1 ਅਕਤੂਬਰ (ਰਵੀਪਾਲ) - ਬੀ. ਕੇ.
ਦੋਦਾ, 1 ਅਕਤੂਬਰ (ਰਵੀਪਾਲ) - ਬੀ.ਕੇ.ਐਮ. ਪਬਲਿਕ ਸਕੂਲ ਦੋਦਾ ਦੇ ਪ੍ਰਭਸੰਗੀਤ ਸਿੰਘ ਸੰਧੂ ਤੇ ਗੁਰਸੰਗੀਤ ਸਿੰਘ ਸੰਧੂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦ ਉਨ੍ਹਾਂ ਦੇ ਪਿਤਾ ਪ੍ਰਿੰਸੀਪਲ ਸ਼ਮਿੰਦਰਪਾਲ ਸਿੰਘ ਸੰਧੂ (68) ਪੁੱਤਰ ਨਛੱਤਰ ਸਿੰਘ ਸੰਧੂ (ਕਾਨਿਆਂਵਾਲੀ ਵਾਲੇ) ਪਿੰਡ ਦੋਦਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਸਵ. ਪ੍ਰਿੰਸੀਪਲ ਸ਼ਮਿੰਦਰਪਾਲ ਸਿੰਘ ਸੰਧੂ ਨਮਿਤ ਭੋਗ ਤੇ ਅੰਤਿਮ ਅਰਦਾਸ 4 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਨਾਨਕ ਪਾਤਸ਼ਾਹੀ ਦੋਦਾ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ’ਚ ਅਨੇਕ ਸਿੰਘ ਬਰਾੜ ਮਧੀਰ ਜਨਰਲ ਸਕੱਤਰ ਕਾਂਗਰਸ, ਰਿਟਾ. ਡੀ.ਟੀ.ਓ. ਤੇ ਭਾਜਪਾ ਆਗੂ ਗੁਰਚਰਨ ਸਿੰਘ ਸੰਧੂ, ਚੇਅਰਮੈਨ ਅਮਰੀਕ ਸਿੰਘ ਵਕੀਲ ਬਰਾੜ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਅਕਾਲੀ ਆਗੂ, ਮਨਦੀਪ ਸਿੰਘ ਸੋਢੀ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਕਾਉਣੀ, ਗੁਲਾਬ ਸਿੰਘ ਬਰਾੜ ਸਾਬਕਾ ਸਰਪੰਚ, ਸੁਖਮੰਦਰ ਸਿੰਘ ਸਾਬਕਾ ਸਰਪੰਚ, ਕੰਵਲਜੀਤ ਸਿੰਘ ਜਲੰਧਰ ਮੈਂਬਰ, ਸਿਕੰਦਰ ਸਿੰਘ ਬਰਾੜ ‘ਆਪ’ ਆਗੂ, ਬੋਹੜ ਸਿੰਘ ਖ਼ਾਲਸਾ ਪੰਚ, ਦਰਸ਼ਨ ਸਿੰਘ ਝੋਰੜ ਮੈਂਬਰ, ਸੁਖਪਾਲ ਬਰਾੜ ਪ੍ਰਧਾਨ, ਧਰਮਿੰਦਰ ਸਿੰਘ ਬੱਖਾ ਬਰਾੜ ਅਕਾਲੀ ਆਗੂ, ਜਗਦੀਸ਼ ਕਟਾਰੀਆ ਕਾਂਗਰਸ ਆਗੂ, ਨਿਹਾਲ ਸਿੰਘ ਬਰਾੜ ਡੀ.ਆਰ.ਐਸ. ਕਾਉਣੀ, ਸ਼ਮਿੰਦਰ ਸ਼ਰਮਾ ਸਰਾਏਨਾਗਾ, ਤਸ਼ਵਿੰਦਰ ਸਿੰਘ ਮਾਨ ਬਠਿੰਡਾ, ਲਾਭ ਸਿੰਘ ਬਰਾੜ, ਸੁਰਜੀਤ ਸਿੰਘ ਬਰਾੜ, ਬਲਰਾਜ ਸਿੰਘ ਭੁੱਲਰ ਰੋਇਲ ਕਾਨਵੈਂਟ ਸਕੂਲ ਦੋਦਾ, ਕਰਨੈਲ ਸਿੰਘ ਮੈਂਬਰ, ਜਸਪਾਲ ਸਿੰਘ ਮਧੀਰ, ਪਿ੍ਰੰਸੀਪਲ ਪ੍ਰਵੀਨ ਕੌਰ, ਹਰਪਾਲ ਸਿੰਘ ਸੰਧੂ ਕਾਨਿਆਂਵਾਲੀ, ਪਰਮਜੀਤ ਸਿੰਘ ਗਿੱਲ ਗੈਸ ਏਜੰਸੀ, ਸੁਖ ਪਾਲ ਸਿੰਘ ਕਾਨਿਆਂਵਾਲੀ ‘ਆਪ’ ਆਗੂ, ਖੇਤਾ ਸਿੰਘ ਕਾਨੂੰਨਗੋ ਲੁਹਾਰਾ, ਗੁਰਦਾਸ ਸਿੰਘ ਰੋਮਾਣਾ ਮੈਂਬਰ ਤੋਂ ਇਲਾਵਾ ਉਨ੍ਹਾਂ ਦੇ ਵਿਦਿਆਰਥੀਆਂ, ਆਗੂਆਂ ਤੇ ਇਲਾਕਾ ਵਾਸੀਆਂ ਨੇ ਪਰਿਵਾਰ ਤੇ ਸਿੱਖਿਆ ਖੇਤਰ ਲਈ ਵੱਡਾ ਘਾਟਾ ਦੱਸਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।