ਭਾਰਤ ਵਿਕਾਸ ਪ੍ਰੀਸ਼ਦ ਨੇ ‘ਭਾਰਤ ਨੂੰ ਜਾਣੋ’ ਮੁਕਾਬਲਾ ਕਰਵਾਇਆ
ਮਲੋਟ, 5 ਅਕਤੂਬਰ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖ਼ਾ ਮਲੋਟ ਵਲੋਂ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸ਼ਹਿਰ ਦੇ 17 ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ‘ਭਾਰਤ ਨੂੰ ਜਾਣੋ’ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਕੇਸ਼ਵ ਸਿਡਾਨਾ (ਭਾਜਪਾ ਪ੍ਰਧਾਨ) ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ।
ਮਲੋਟ, 5 ਅਕਤੂਬਰ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖ਼ਾ ਮਲੋਟ ਵਲੋਂ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸ਼ਹਿਰ ਦੇ 17 ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ‘ਭਾਰਤ ਨੂੰ ਜਾਣੋ’ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਕੇਸ਼ਵ ਸਿਡਾਨਾ (ਭਾਜਪਾ ਪ੍ਰਧਾਨ) ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਸੀਤਾ ਰਾਮ ਖਟਕ (ਭਾਜਪਾ ਪ੍ਰਧਾਨ) ਅਤੇ ਹਰੀਸ਼ ਗਰੋਵਰ (ਭਾਜਪਾ ਜ਼ਿਲ੍ਹਾ ਉਪ ਪ੍ਰਧਾਨ) ਉਨ੍ਹਾਂ ਦੇ ਨਾਲ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਦੀਵਾ ਜਗਾ ਕੇ ਅਤੇ ਵੰਦੇ ਮਾਤਰਮ ਗਾ ਕੇ ਕੀਤੀ ਗਈ। ਇਸ ਮੌਕੇ ਸੂਬਾ ਖੇਤਰੀ ਸਕੱਤਰ ਰਾਜ ਵਾਟਸ ਨੇ ਬੱਚਿਆਂ ਨੂੰ ‘ਭਾਰਤ ਨੂੰ ਜਾਣੋ’ ਪੇਪਰ ਬਾਰੇ ਦੱਸਿਆ। ਇਸ ਦੇ ਨਾਲ ਹੀ ਜਾਣਕਾਰੀ ਦਿੰਦੇ ਹੋਏ ਮਲੋਟ ਸ਼ਾਖ਼ਾ ਦੇ ਪ੍ਰਧਾਨ ਧਰਮਪਾਲ ਗੁੰਬਰ, ਖ਼ਜ਼ਾਨਚੀ ਸੋਹਨ ਲਾਲ ਗੁੰਬਰ ਅਤੇ ਸਕੱਤਰ ਰਾਜਿੰਦਰ ਨਾਗਪਾਲ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਜੂਨੀਅਰ ਵਿੰਗ ਦੀਆਂ ਪ੍ਰਿਆ ਤੇ ਪਰੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਰਾਜ ਪੱਧਰ ’ਤੇ ਆਪਣਾ ਸਥਾਨ ਬਣਾਇਆ, ਜਦਕਿ ਚੰਦਰ ਮਾਡਲ ਹਾਈ ਸਕੂਲ ਦੀ ਹਰਦੀਪ ਰਾਣੀ ਤੇ ਰਾਗਿਨੀ ਦੇਵੀ ਨੇ ਦੂਜਾ ਸਥਾਨ ਅਤੇ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਨਮਨ ਤੇ ਗਿਰੀਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਸੀਨੀਅਰ ਵਿੰਗ ਦੀਆਂ ਸਿਮਰਨ ਤੇ ਕੋਮਲ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਰਾਜ ਪੱਧਰ ’ਤੇ ਆਪਣਾ ਸਥਾਨ ਬਣਾਇਆ, ਜਦਕਿ ਚੰਦਰ ਮਾਡਲ ਹਾਈ ਸਕੂਲ ਦੀ ਰਣਜੋਤ ਕੌਰ ਤੇ ਸ਼ਹਿਨਾਜ ਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਅਕਸ਼ਰਾ ਤੇ ਯਸ਼ਮਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਖੇਤਰੀ ਸਕੱਤਰ ਸੰਸਕਾਰ ਰਾਜ ਵਾਟਸ, ਸੂਬਾ ਜਨਰਲ ਸਕੱਤਰ ਰਜਿੰਦਰ ਪਪਨੇਜਾ , ਜ਼ਿਲ੍ਹਾ ਪ੍ਰਧਾਨ ਪ੍ਰਦੀਪ ਬੱਬਰ, ਪ੍ਰਧਾਨ ਧਰਮਪਾਲ ਗੁੰਬਰ, ਸਕੱਤਰ ਰਜਿੰਦਰ ਨਾਗਪਾਲ, ਖ਼ਜ਼ਾਨਚੀ ਸੋਹਨ ਲਾਲ ਗੁੰਬਰ, ਮੀਤ ਪ੍ਰਧਾਨ ਅਮਰ ਮੁੰਜਾਲ, ਸ਼ਗਨ ਲਾਲ ਗੋਇਲ, ਬਿੱਟੂ ਤਨੇਜਾ, ਰਮਨ ਪੁਰੀ, ਚੰਦਰ ਮੋਹਨ ਸੁਥਾਰ, ਜੀ.ਐਸ.ਆਈ. ਮੈਂਬਰ ਹਾਜ਼ਰ ਸਨ।