07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਹਰਮਹਿੰਦਰ ਪਾਲ)-ਸ੍ਰੀਮਦ ਭਾਗਵਤ ਕਥਾ ਸੁਸਾਇਟੀ ਵਲੋਂ ਸਥਾਨਕ ਮਲੋਟ ਰੋਡ ਸਥਿਤ ਅਜਮੇਰ ਪੈਲੇਸ ਵਿਖੇ ਪ੍ਰਧਾਨ ਤਰਸੇਮ ਗੋਇਲ ਦੀ ਪ੍ਰਧਾਨਗੀ ਹੇਠ ਸ੍ਰੀਮਦ ਭਾਗਵਤ ਕਥਾ ਦਾ ਸ਼ੁਭਾਰੰਭ ਹੋ ਗਿਆ ਹੈ। ਕਥਾ ਦੇ ਪਹਿਲੇ ਦਿਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ।

Ad Position 21
No active advertisement
ਸ੍ਰੀਮਦ ਭਾਗਵਤ ਕਥਾ ਦੇ ਸ਼ੁਭਾਰੰਭ ਮੌਕੇ ਹਾਜ਼ਰ ਸੁਸਾਇਟੀ ਦੇ ਅਹੁਦੇਦਾਰ ਤੇ ਬ੍ਰਾਹਮਣ ਭਾਈਚਾਰਾ। 07-10-2026
ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਹਰਮਹਿੰਦਰ ਪਾਲ)-ਸ੍ਰੀਮਦ ਭਾਗਵਤ ਕਥਾ ਸੁਸਾਇਟੀ ਵਲੋਂ ਸਥਾਨਕ ਮਲੋਟ ਰੋਡ ਸਥਿਤ ਅਜਮੇਰ ਪੈਲੇਸ ਵਿਖੇ ਪ੍ਰਧਾਨ ਤਰਸੇਮ ਗੋਇਲ ਦੀ ਪ੍ਰਧਾਨਗੀ ਹੇਠ ਸ੍ਰੀਮਦ ਭਾਗਵਤ ਕਥਾ ਦਾ ਸ਼ੁਭਾਰੰਭ ਹੋ ਗਿਆ ਹੈ। ਕਥਾ ਦੇ ਪਹਿਲੇ ਦਿਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ। ਕਥਾ ਦੇ ਪਹਿਲੇ ਦਿਨ ਪ੍ਰਵਚਨ ਕਰਦਿਆਂ ਕਥਾ ਵਿਆਸ ਅਨਿਲ ਦਾਸ ਜੀ ਨੇ ਕਿਹਾ ਕਿ ਪਿੱਤਰ ਪੱਖ ’ਚ ਹੋ ਰਹੀ ਇਹ ਕਥਾ ਬਹੁਤ ਸ਼ੁਭਦਾਈ ਤੇ ਫਲਦਾਈ ਹੁੰਦੀ ਹੈ। ਪਿੱਤਰ ਪੱਖ ’ਚ ਜੋ ਸ਼ਰਧਾਲੂ ਇਹ ਕਥਾ ਸੁਣਦਾ ਹੈ, ਉਸ ਦੇ ਪਿੱਤਰ ਪ੍ਰਸੰਨ ਹੁੰਦੇ ਹਨ। ਉਨਾਂ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਸੁਣਨਾ ਬਹੁਤ ਵੱਡਾ ਸੁਭਾਗ ਹੈ। ਜੇਕਰ ਇਹ ਮੌਕਾ ਮਿਲਦਾ ਹੈ ਤਾਂ ਅਜਿਹਾ ਮੌਕਾ ਕਦੇ ਨਾ ਗਵਾਓ। ਉਨ੍ਹਾਂ ਸ਼ਰਧਾਲੂਆਂ ਨੂੰ ਭਜਨਾਂ ਦੀ ਗੰਗਾਂ ’ਚ ਵੀ ਡੁਬਕੀਆਂ ਲਵਾਈਆਂ। ਕਥਾ ਦਾ ਸ਼ੁਭਾਰੰਭ ਮੁੱਖ ਮਹਿਮਾਨ ਜਗਦੀਪ ਸਿੰਘ ਕਾਕਾ ਬਰਾੜ ਨੇ ਜੋਤ ਪ੍ਰਚੰਡ ਕਰਕੇ ਕੀਤਾ। ਪ੍ਰਧਾਨ ਤਰਸੇਮ ਗੋਇਲ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਤੇ ਪ੍ਰਸ਼ਾਦ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਸਾਬਕਾ ਤੇ ਡੀ.ਟੀ.ਓ. ਗੁਰਚਰਨ ਸਿੰਘ ਸੰਧੂ, ਜਨਰਲ ਸਕੱਤਰ ਰਾਜ ਕੁਮਾਰ ਭਟੇਜਾ ਮੇਲੂ, ਕੌਂਸਲਰ ਵਿਕਰਮ ਡਮੋਲੀਆ, ਸ਼ਿਵ ਗਾਂਧੀ, ਪ੍ਰੀਤ ਬੇਦੀ, ਸੰਦੀਪ ਨਾਗਪਾਲ, ਬਲਦੇਵ ਸਹਾਇ ਗਰਗ, ਕੁਲਦੀਪ ਗੋਇਲ, ਪੱਪੂ ਸਿੰਗਲਾ, ਸੰਜੀਵ ਜਿੰਦਲ, ਭਾਰਤ ਅਗਰਵਾਲ, ਸੋਨੂੰ ਗੋਇਲ, ਸਵਿੱਕੀ ਗਰਗ, ਈਸ਼ਵਰ, ਹੈਪੀ ਬਾਂਸਲ, ਸੁਨੀਲ ਜੈਨ, ਅਜੈ ਕੁੱਚਲ, ਰਾਜਨ ਬਾਂਸਲ, ਵਿੱਕੀ, ਸ੍ਰੀ ਸ਼ਿਆਮ ਮੰਤਰੀ ਕਮੇਟੀ ਦੇ ਚੇਅਰਮੈਨ ਜੀਵਨ ਸ਼ਰਮਾ, ਬ੍ਰਾਹਮਣ ਸਭਾ 5995 ਦੇ ਪ੍ਰਧਾਨ ਦੀਪਕ ਪਾਲ ਸ਼ਰਮਾ, ਪੰਡਿਤ ਆਦੇਸ਼ ਸ਼ਰਮਾ ਮੰਨੂ, ਰਾਜੂ ਸ਼ਰਮਾ, ਤਰੁਣ ਸ਼ਰਮਾ, ਕਮਲ ਜੈਨ, ਸ੍ਰੀ ਹਨੂੰਮਾਨ ਚਾਲੀਸਾ ਮੰਡਲ ਸ੍ਰੀ ਰਾਮ ਭਵਨ ਦੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ, ਪ੍ਰਧਾਨ ਅਨਿਲ ਵਾਟਸ, ਪਾਇਲਟ, ਪ੍ਰੈੱਸ ਤੇ ਪ੍ਰਚਾਰ ਸਕੱਤਰ ਜਗਦੀਸ਼ ਚੰਦਰ ਜੋਸ਼ੀ, ਸੰਦੀਪ ਚੁੱਘ, ਰਾਕੇਸ਼ ਬਜਾਜ, ਸੋਨੂੰ ਨਾਗਪਾਲ, ਚਰਨਜੀਤ ਸ਼ਰਮਾ, ਤਰਸੇਮ ਲਾਲ ਮੁਜਰਾਲ, ਵਰੁਣ ਭਾਟੀਆ, ਪੰਕਜ ਭਾਟੀਆ, ਸੰਦੀਪ ਬਜਾਜ, ਰਾਜ ਗੋਇਲ, ਅਮਨ ਵਾਟਸ, ਕਰਨ ਵਾਟਸ, ਕ੍ਰਿਸ਼ਨ ਕੁਮਾਰ ਗੱਬਰ ਸਮੇਤ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਬੱਡੀ ਨੈਸ਼ਨਲ ਸਟਾਈਲ ’ਚ ਕਬੱਡੀ ਸੈਂਟਰ ਗੁਰੂਸਰ ਨੇ ਗੱਡੇ ਜਿੱਤ ਦੇ ਝੰਡੇ ਅਗਲੀ ਖ਼ਬਰ ਕੁਲਵੰਤ ਸਿੰਘ ਸੰਮੇਵਾਲੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਨਿਯੁਕਤ
Ad Position 24