13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਫ਼ੇਰਾ ਲਗਾਇਆ

ਜੈਤੋ, 13 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਵਲੋਂ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਾਜਸਥਾਨ ਦੇ ਪ੍ਰਸਿੱਧ ਇਤਿਹਾਸਕ ਸ਼ਹਿਰ ਜੈਸਲਮੇਰ ਦਾ ਚਾਰ-ਦਿਨਾਂ ਵਿੱਦਿਅਕ ਤੇ ਸੱਭਿਆਚਾਰਕ ਫ਼ੇਰਾ ਸਫਲਤਾ ਪੂਰਵਕ ਲਗਾਇਆ ਗਿਆ। ਫ਼ੇਰੇ ਦੇ ਪਹਿਲੇ ਪੜਾਅ ਵਿਚ ਵਿਦਿਆਰਥੀ ਥਾਰ ਰੇਗਿਸਤਾਨ ਦੇ ਪ੍ਰਸਿੱਧ ‘ਸੈਮ ਸੈਂਡ ਡਿਊਨਸ’ (ਸੈਮ ਰੇਤ ਦੇ ਟਿੱਬੇ) ਵਿਖੇ ਪਹੁੰਚੇ।

Ad Position 21
No active advertisement
ਜੰਗਲੀ ਘਾਹ-ਫੂਸ ਨਾਲ ਭਰਿਆ ਹੋਇਆ ਮੰਡੀ ਬਰੀਵਾਲਾ ਦੇ ਸੀਵਰੇਜ ਦਾ ਖ਼ਾਲਾ। ਅਜੀਤ ਤਸਵੀਰ 14-10-2026
ਜੈਤੋ, 13 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ ਵਲੋਂ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਾਜਸਥਾਨ ਦੇ ਪ੍ਰਸਿੱਧ ਇਤਿਹਾਸਕ ਸ਼ਹਿਰ ਜੈਸਲਮੇਰ ਦਾ ਚਾਰ-ਦਿਨਾਂ ਵਿੱਦਿਅਕ ਤੇ ਸੱਭਿਆਚਾਰਕ ਫ਼ੇਰਾ ਸਫਲਤਾ ਪੂਰਵਕ ਲਗਾਇਆ ਗਿਆ। ਫ਼ੇਰੇ ਦੇ ਪਹਿਲੇ ਪੜਾਅ ਵਿਚ ਵਿਦਿਆਰਥੀ ਥਾਰ ਰੇਗਿਸਤਾਨ ਦੇ ਪ੍ਰਸਿੱਧ ‘ਸੈਮ ਸੈਂਡ ਡਿਊਨਸ’ (ਸੈਮ ਰੇਤ ਦੇ ਟਿੱਬੇ) ਵਿਖੇ ਪਹੁੰਚੇ। ਇੱਥੇ ਵਿਦਿਆਰਥੀਆਂ ਨੇ ਰੇਤ ਦੇ ਵਿਸ਼ਾਲ ਟਿੱਬਿਆਂ ਵਿਚਕਾਰ ਜੀਪ ਦੀ ਸਵਾਰੀ ਦੇ ਨਾਲ-ਨਾਲ ਊਠ ਦੀ ਸਵਾਰੀ ਦਾ ਅਨੰਦ ਲਿਆ ਅਤੇ ‘ਸਨਸੈੱਟ ਪੁਆਇੰਟ’ ਤੋਂ ਡੁੱਬਦੇ ਸੂਰਜ ਦਾ ਰੰਗ-ਬਿਰੰਗਾ ਮਨਮੋਹਕ ਦਿ੍ਰਸ਼ ਦੇਖਿਆ। ਰਾਤ ਸਮੇਂ ਡੈਜ਼ਰਟ ਕੈਂਪ ਵਿਚ ਠਹਿਰਾਅ ਦੌਰਾਨ ਰਾਜਸਥਾਨੀ ਲੋਕ ਸੰਗੀਤ ਅਤੇ ਲੋਕ ਨਾਂਚ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਜੈਸਲਮੇਰ ਸ਼ਹਿਰ ਦੇ ਮੁੱਖ ਆਕਰਸ਼ਣਾਂ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ‘ਸੋਨਾਰ ਕਿਲ੍ਹਾ ਜਾਂ ਗੋਲਡਨ ਫ਼ੋਰਟ’ ਵਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਕਿਲ੍ਹੇ ਦਾ ਦੌਰਾ ਕੀਤਾ ਅਤੇ ਇਸ ਕਿਲ੍ਹੇ ਦੀ ਸ਼ਾਨਦਾਰ ਬਨਾਵਟ ਅਤੇ ਰਾਜਪੂਤਾਨਾ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਟਵੋਂ ਕੀ ਹਵੇਲੀ ਵਿਚ ਪੰਜ ਹਵੇਲੀਆਂ ਦੇ ਇਸ ਸਮੂਹ ਵਿਚ ਵਿਦਿਆਰਥੀਆਂ ਨੇ ਪੱਥਰਾਂ ’ਤੇ ਕੀਤੀ ਬਾਰੀਕ ਨਕਾਸ਼ੀ, ਝਰੋਖਿਆਂ ਅਤੇ ਪ੍ਰਾਚੀਨ ਰਾਜਸਥਾਨੀ ਜੀਵਨ-ਸ਼ੈਲੀ ਨੂੰ ਨੇੜਿਓਂ ਦੇਖਿਆ। ਵਿਦਿਆਰਥੀਆਂ ਨੇ ਜੈਸਲਮੇਰ ਦੇ ਰੰਗ-ਬਿਰੰਗੇ ਸਥਾਨਕ ਬਾਜ਼ਾਰਾਂ ਦਾ ਦੌਰਾ ਕਰਕੇ ਉੱਥੋਂ ਦੇ ਨਿਵੇਕਲੇ ਦਸਤਕਾਰੀ ਵਸਤੂਆਂ, ਸ਼ੀਸ਼ੇ ਦੇ ਕੰਮ ਵਾਲੀਆਂ ਚੀਜ਼ਾਂ ਅਤੇ ਸਥਾਨਕ ਪਹਿਰਾਵੇ ਦੀ ਖਰੀਦਦਾਰੀ ਕੀਤੀ। ਸਕੂਲ ਦੀ ਪ੍ਰਿੰਸੀਪਲ ਪਿ੍ਅੰਕਾ ਮਹਿਤਾ ਨੇ ਦੱਸਿਆ ਕਿ ਜੈਸਲਮੇਰ ਵਰਗੇ ਇਤਿਹਾਸਕ ਅਤੇ ਭੂਗੋਲਿਕ ਤੌਰ ’ਤੇ ਮਹੱਤਵਪੂਰਨ ਸ਼ਹਿਰਾਂ ਦਾ ਦੌਰਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਪਰ੍ਹੇ ਵਿਹਾਰ ਕ ਅਨੁਭਵ ਦਿੰਦਾ ਹੈ। ਅਜਿਹੇ ਟੂਰਾਂ ਨਾਲ ਵਿਦਿਆਰਥੀਆਂ ਵਿਚ ਭਾਰਤੀ ਸੱਭਿਆਚਾਰ ਪ੍ਰਤੀ ਸਤਿਕਾਰ, ਆਤਮ-ਵਿਸ਼ਵਾਸ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਉਨ੍ਹਾਂ ਨੇ ਫ਼ੇਰੇ ਨੂੰ ਸਫ਼ਲ ਬਣਾਉਣ ਲਈ ਸਮੂਹ ਅਧਿਆਪਕਾਂ ਅਤੇ ਉਤਸ਼ਾਹੀ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਅਗਲੀ ਖ਼ਬਰ ‘ਸਾਡੇ ਬਜ਼ੁਰਗ-ਸਾਡਾ ਮਾਣ’ ਤਹਿਤ ਬਜ਼ੁਰਗਾਂ ਲਈ ਵਿਸ਼ੇਸ਼ ਮੈਡੀਕਲ ਤੇ ਜਾਗਰੂਕਤਾ ਕੈਂਪ ਬਜ਼ੁਰਗਾਂ ਦੀ ਭਲਾਈ ਲਈ ਪੰਜਾਬ ਸਰਕਾਰ...
Ad Position 24