24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਕੇਂਦਰੀ ਜੇਲ੍ਹ ’ਚੋਂ ਨਸ਼ੀਲਾ ਪਾਊਂਡਰ ਤੇ ਮੋਬਾਈਲ ਫ਼ੋਨ ਬਰਾਮਦ

ਫ਼ਰੀਦਕੋਟ, 23 ਅਕਤੂਬਰ (ਸਰਬਜੀਤ ਸਿੰਘ)-ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਇਕ ਹਵਾਲਾਤੀ ਨਾਲ ਮੁਲਾਕਾਤ ਲਈ ਆਏ ਵਿਅਕਤੀ ਪਾਸੋਂ ਜੇਲ੍ਹ ਗਾਰਦ ਵਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਜੇਲ੍ਹ ਅਧਿਕਾਰੀਆਂ ਵਲੋਂ ਸ਼ੱਕੀ ਹਵਾਲਾਤੀ ਦੀ ਬੈਰਕ ਦੀ ਤਲਾਸ਼ੀ ਦੌਰਾਨ ਇਕ ਮੋਬਾਈਲ ਫ਼ੋਨ ਸਮੇਤ ਸਿੰਮ ਦੇ ਬਰਾਮਦ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 24-10-2026
ਫ਼ਰੀਦਕੋਟ, 23 ਅਕਤੂਬਰ (ਸਰਬਜੀਤ ਸਿੰਘ)-ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਇਕ ਹਵਾਲਾਤੀ ਨਾਲ ਮੁਲਾਕਾਤ ਲਈ ਆਏ ਵਿਅਕਤੀ ਪਾਸੋਂ ਜੇਲ੍ਹ ਗਾਰਦ ਵਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਜੇਲ੍ਹ ਅਧਿਕਾਰੀਆਂ ਵਲੋਂ ਸ਼ੱਕੀ ਹਵਾਲਾਤੀ ਦੀ ਬੈਰਕ ਦੀ ਤਲਾਸ਼ੀ ਦੌਰਾਨ ਇਕ ਮੋਬਾਈਲ ਫ਼ੋਨ ਸਮੇਤ ਸਿੰਮ ਦੇ ਬਰਾਮਦ ਕੀਤਾ ਗਿਆ। ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਅਨੁਸਾਰ ਭਿਵਮਤੇਜ਼ ਸਿੰਗਲਾ, ਸਹਾਇਕ ਸੁਪਰਡੈਂਟ, ਕੇਂਦਰੀ ਜੇਲ੍ਹ ਫ਼ਰੀਦਕੋਟ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਜੇਲ੍ਹ ’ਚ ਨਜ਼ਰਬੰਦ ਵਿਲਿਅਮ ਮਸੀਹ ਪੁੱਤਰ ਕਸ਼ਮੀਰ ਮਸੀਹ ਨਾਲ ਮੁਲਾਕਾਤ ਕਰਨ ਆਏ ਤੇ ਉਸ ਨੂੰ ਕੱਪੜੇ ਦੇਣ ਆਏ ਮੋਹਿਤ ਪੁੱਤਰ ਦੁੱਲਾ ਵਾਸੀਆਨ ਤਰਨਤਾਰਨ ਦੀ ਜਦੋਂ ਜੇਲ੍ਹ ਗਾਰਦ ਵਲੋਂ ਤਲਾਸ਼ੀ ਲਈ ਗਈ ਤਾਂ ਹਵਾਲਾਤੀ ਨੂੰ ਦੇਣ ਆਏ ਕੱਪੜਿਆਂ ਵਿਚੋਂ ਕਥਿਤ ਤੌਰ ’ਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਜਦੋਂ ਹਵਾਲਾਤੀ ਵਿਲਿਅਮ ਮਸੀਹ ਦੀ ਬੈਰਕ ਦੀ ਤਲਾਸ਼ੀ ਲਈ ਗਈ ਤਾ ਉਸ ਦੀ ਬੈਰਕ ਵਿਚੋਂ ਇਕ ਮੋਬਾਈਲ ਫੋਨ ਸਮੇਤ ਸਿੰਮ ਦੇ ਬਾਮਦ ਹੋਇਆ। ਐਸ.ਆਈ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਜੇਲ੍ਹ ਐਕਟ ਤੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੋਹਿਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਜਲਦ ਹੀ ਵਿਲਿਅਮ ਮਸੀਹ ਨੂੰ ਪ੍ਰੋਡਕਸ਼ਨ ਵਾਰੰਟ ਹਾਸਿਲ ਕਰਕੇ ਪੁੱਛਗਿੱਛ ਲਈ ਜੇਲ੍ਹ ’ਚੋਂ ਬਾਹਰ ਲਿਆਂਦਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਪਦਮ ਸ੍ਰੀ ਡਾ. ਜਤਿੰਦਰ ਸਿੰਘ ਸ਼ੰਟੀ 25 ਅਕਤੂਬਰ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ
Ad Position 24