26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅਕਾਲੀ-ਭਾਜਪਾ ਗੱਠਜੋੜ ਹੋਣ ਨਾਲ ਵਰਕਰਾਂ ’ਚ ਖੁਸ਼ੀ ਦੀ ਲਹਿਰ ਐਮ.ਬੀ.ਬੀ.ਐਸ. ਦੀ ਵਿਦਿਆਰਥਣ ਹਰਸਿਮਰਤ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਕੋਟਕਪੂਰਾ, 26 ਨਵੰਬਰ (ਰਿੰਕੂ ਮਲਹੋਤਰਾ)-ਮਾਡਰਨ ਜਵੈਲਰਜ਼ ਦੇ ਸੰਸਥਾਪਕ ਦੀਦਾਰ ਸਿੰਘ ਦੀ ਪੋਤਰੀ ਅਤੇ ਦਵਿੰਦਰ ਸਿੰਘ ਪ੍ਰਿੰਸ ਦੀ ਹੋਣਹਾਰ ਬੇਟੀ ਹਰਸਿਮਰਤ ਕੌਰ (21 ਸਾਲ) ਜੋ ਅੰਬਾਲਾ ਵਿਖੇ ਐਮ. ਬੀ.

Ad Position 21
No active advertisement
ਅਜੀਤ ਡੈਸਕ 27-11-2026
ਕੋਟਕਪੂਰਾ, 26 ਨਵੰਬਰ (ਰਿੰਕੂ ਮਲਹੋਤਰਾ)-ਮਾਡਰਨ ਜਵੈਲਰਜ਼ ਦੇ ਸੰਸਥਾਪਕ ਦੀਦਾਰ ਸਿੰਘ ਦੀ ਪੋਤਰੀ ਅਤੇ ਦਵਿੰਦਰ ਸਿੰਘ ਪ੍ਰਿੰਸ ਦੀ ਹੋਣਹਾਰ ਬੇਟੀ ਹਰਸਿਮਰਤ ਕੌਰ (21 ਸਾਲ) ਜੋ ਅੰਬਾਲਾ ਵਿਖੇ ਐਮ.ਬੀ.ਬੀ.ਐਸ ਦੀ ਡਿਗਰੀ ਦੇ ਤੀਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ। ਬੀਤੀ 20 ਨਵੰਬਰ ਦੇਰ ਸ਼ਾਮ ਨੂੰ ਇਕ ਸੜਕੀ ਹਾਦਸੇ ਦੌਰਾਨ ਇਸ ਦੁਨੀਆਂ ਤੋਂ ਕੂਚ ਕਰ ਗਈ। ਅੱਜ ਉਸ ਦਾ ਅੰਤਿਮ ਸਸਕਾਰ ਰਾਮਬਾਗ ਵਿਖੇ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ, ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿਆਸੀ ਤੇ ਗੈਰ ਸਿਆਸੀ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਪਰਿਵਾਰ ਨਾਲ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਅਜੈਪਾਲ ਸੰਧੂ, ਸ਼ਾਹਬਾਜ ਸੰਧੂ, ਕੁਲਬੀਰ ਸਿੰਘ ਮੱਤਾ ਸਾਬਕਾ ਡਿਪਟੀ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ, ਕੁਲਬੀਰ ਸਿੰਘ ਬੌਬੀ ਸਾਬਕਾ ਸਰਪੰਚ ਭੈਰੋਂ ਭੱਟੀ, ਮਿੰਕੂ ਮੱਕੜ ਆੜ੍ਹਤੀਆ, ਜੀਤੂ ਮੱਕੜ, ਜਗਜੀਤ ਸਿੰਘ ਰਾਜੂ (ਤਾਇਆ), ਜਸਵੀਰ ਸਿੰਘ ਢਿੱਲੋਂ, ਨਵਦੀਪ ਸਿੰਘ ਢਿੱਲੋਂ, ਬਾਬਾ ਕੁਲਵੰਤ ਸਿੰਘ ਚਾਣਕਿਆ, ਰਮਨ ਮਨਚੰਦਾ, ਓਮਕਾਰ ਗੋਇਲ ਕਰਿਆਨਾ ਐਸੋਸੀਏਸ਼ਨ ਰਾਸ਼ਟਰੀ ਪ੍ਰਧਾਨ, ਗੁਰਮੁਖ ਸਿੰਘ ਭੁੱਲਰ, ਸਵਰਨ ਸਿੰਘ ਵਿਰਦੀ, ਸਿਮਰਨ ਵਿਰਦੀ ਕੌਂਸਲਰ, ਸੋਨੀ ਥਾਪਰ, ਸ਼ਾਨੂ ਕੁਮਾਰ, ਕੁਲਦੀਪ ਸਿੰਘ ਹਰੀਨੌ, ਹੈਪੀ ਬਰਾੜ ਚੱਕ ਕਲਿਆਣ, ਜਸਵੀਰ ਸਿੰਘ ਢਿੱਲੋਂ, ਜਗਸੀਰ ਸਿੰਘ ਸ਼ੀਰਾ, ਜੁਗਰਾਜ ਸਿੰਘ ਜੋਗਾ, ਰਜਿੰਦਰ ਸਿੰਘ ਸਰਾਂ ਸੇਵਾ ਮੁਕਤ ਤਹਿਸੀਲਦਾਰ, ਵਰੁਣ ਵਿੱਜ, ਕੇਵਲ ਸਿੰਘ ਸਹੋਤਾ, ਰਣਜੀਤ ਸਿੰਘ ਸਿੱਧੂ, ਡਾ. ਰਾਜਨ ਸਿੰਗਲਾ, ਸੁਖਦੇਵ ਸਿੰਘ ਸੰਧੂ ਆੜ੍ਹਤੀਆ, ਧਰਮਿੰਦਰ ਆੜ੍ਹਤੀਆ, ਗਿੱਕੀ ਢੱਲਾ, ਕੁਲਦੀਪ ਸਿੰਘ ਟੋਨੀ ਸਾਬਕਾ ਕੌਂਸਲਰ ਆਦਿ ਨੇ ਦੁਖੀ ਪਰਿਵਾਰ ਨਾਲ ਗਹਿਰੀ ਹਮਦਰਦੀ ਪ੍ਰਗਟਾਈ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਖਰੀਦੋ-ਫ਼ਰੋਖਤ ’ਚ ਧੋਖਾਧੜੀ ਦੇ ਦੋਸ਼ਾਂ ਤਹਿਤ ਦੋ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੰਵਿਧਾਨ ਦਿਵਸ ਮੌਕੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਚੁੱਕੀ ਸਹੁੰ ਸਾਨੂੰ ਆਪਣੇ ਅਧਿਕਾਰਾਂ ਤੇ ਫ਼ਰਜ਼ਾਂ ਪ੍ਰਤੀ ਜਾਗਰੂ...
Ad Position 24