ਸੀਨੀਅਰ ਅਕਾਲੀ ਆਗੂ ਨੂੰ ਸਦਮਾ, ਭਰਜਾਈ ਦੀ ਕੈਂਸਰ ਨਾਲ ਮੌਤ
ਕੋਟਕਪੂਰਾ, 26 ਨਵੰਬਰ (ਮੋਹਰ ਸਿੰਘ ਗਿੱਲ)-ਸਥਾਨਕ ਵਿਧਾਨ ਸਭਾ ਹਲਕੇ ਪਿੰਡ ਚਹਿਲ ਵਿਖੇ 48 ਸਾਲਾ ਅਮਨਦੀਪ ਕੌਰ ਪਤਨੀ ਗੁਰਸੇਵਕ ਸਿੰਘ ਦੀ ਕੈਂਸਰ ਕਾਰਨ ਮੌਤ ਹੋ ਗਈ ਹੈ। ਉਹ ਆਪਣੇ ਪਿੱਛੇ ਪਤੀ ਗੁਰਸੇਵਕ ਸਿੰਘ, ਬੇਟੀ ਹਰਸਿਮਰਤ ਕੌਰ (23) ਅਤੇ ਬੇਟਾ ਕਰਨਵੀਰ ਸਿੰਘ (19) ਨੂੰ ਛੱਡ ਗਏ ਹਨ।
ਕੋਟਕਪੂਰਾ, 26 ਨਵੰਬਰ (ਮੋਹਰ ਸਿੰਘ ਗਿੱਲ)-ਸਥਾਨਕ ਵਿਧਾਨ ਸਭਾ ਹਲਕੇ ਪਿੰਡ ਚਹਿਲ ਵਿਖੇ 48 ਸਾਲਾ ਅਮਨਦੀਪ ਕੌਰ ਪਤਨੀ ਗੁਰਸੇਵਕ ਸਿੰਘ ਦੀ ਕੈਂਸਰ ਕਾਰਨ ਮੌਤ ਹੋ ਗਈ ਹੈ। ਉਹ ਆਪਣੇ ਪਿੱਛੇ ਪਤੀ ਗੁਰਸੇਵਕ ਸਿੰਘ, ਬੇਟੀ ਹਰਸਿਮਰਤ ਕੌਰ (23) ਅਤੇ ਬੇਟਾ ਕਰਨਵੀਰ ਸਿੰਘ (19) ਨੂੰ ਛੱਡ ਗਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਵਰ ਦਾ ਕੈਂਸਰ ਹੋਣ ਸਬੰਧੀ ਕੇਵਲ ਸਾਢੇ ਤਿੰਨ ਮਹੀਨੇ ਹੀ ਪਤਾ ਲੱਗਿਆ ਸੀ। ਉਨ੍ਹਾਂ ਦਾ ਇਲਾਜ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਤੋਂ ਚੱਲਦਾ ਸੀ, ਆਖ਼ਰ ਉਹ ਬਿਮਾਰੀ ਅੱਗੇ ਹਾਰ ਗਏ। ਮ੍ਰਿਤਕ ਅਮਨਦੀਪ ਕੌਰ ਸੀਨੀਅਰ ਅਕਾਲੀ ਆਗੂ ਜਸਪ੍ਰੀਤ ਸਿੰਘ ਜੱਸ ਬਰਾੜ ਚਹਿਲ ਦੇ ਛੋਟੇ ਭਰਜਾਈ ਲੱਗਦੇ ਸਨ। ਉਨ੍ਹਾਂ ਦਾ ਪਿੰਡ ਚਹਿਲ ਦੇ ਸਮਸ਼ਾਨਘਾਟ ਵਿਖੇ ਬੇਹੱਦ ਸੋਗਮਈ ਮਾਹੌਲ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਧਨਜੀਤ ਸਿੰਘ ਧਨੀ ਵਿਰਕ, ਸੁਖਚਰਨ ਸਿੰਘ ਛਿੰਦਾ ਠੱਠੀ ਭਾਈ ਅਤੇ ਜਗਰੂਪ ਸਿੰਘ ਤਖ਼ਤੂਪੁਰਾ, ਸੀਨੀਅਰ ਅਕਾਲੀ ਆਗੂ ਸੂਬਾ ਸਿੰਘ ਬਾਦਲ, ਸੁਖਵਿੰਦਰ ਸਿੰਘ ਕੋਟਸੁਖੀਆ, ਪ੍ਰਤਾਪ ਸਿੰਘ ਨੰਗਲ, ਨਿਰਮਲ ਸੰਘਾ, ਬਲਜੀਤ ਸੰਘਾ ਢੁੱਡੀ, ਗੋਰਾ ਭਾਣਾ, ਅਮਨ ਸੰਧੂ, ਸੁਰਿੰਦਰ ਸਿੱਖਾਂ ਵਾਲਾ, ਬਲਦੇਵ ਢਿੱਲੋਂ ਮੋਗਾ, ਰਵਿੰਦਰ ਸਿੰਘ, ਪਰਮਿੰਦਰ ਸਿੰਘ ਜ਼ੀਰਾ, ਬੱਬਾ ਟਹਿਣਾ, ਪ੍ਰਧਾਨ ਜਗਸੀਰ ਸਿੰਘ ਚਹਿਲ, ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਬਲਜੀਤ ਸਿੰਘ, ਬਲਦੇਵ ਸਿੰਘ, ਫ਼ਰਜ਼ਪਾਲ ਸਿੰਘ ਔਲਖ, ਰਾਜਵੰਤ ਸੰਧੂ, ਜਗਮੋਹਨ ਸਿੰਘ ਔਲਖ, ਅਨੂਪ੍ਰਤਾਪ ਸਿੰਘ ਬਰਾੜ, ਰਾਕੇਸ਼ ਕੁਮਾਰ, ਹੈਪੀ ਖਾਰਾ ਸਮੇਤ ਇਲਾਕੇ ਭਰ ਦੇ ਪਤਵੰਤੇ, ਰਿਸ਼ਤੇਦਾਰ ਅਤੇ ਸਨੇਹੀ ਵੱਡੀ ਗਿਣਤੀ ’ਚ ਹਾਜ਼ਰ ਸਨ। ਸਭਨਾਂ ਨੇ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ।