06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਸੰਬੰਧੀ ਨਗਰ ਕੀਰਤਨ ਅੱਜ <br/>

Ad Position 21
No active advertisement
ਅਜੀਤ ਡੈਸਕ 03-01-2026
ਬੁਢਲਾਡਾ, 2 ਜਨਵਰੀ (ਸਵਰਨ ਸਿੰਘ ਰਾਹੀ)- ਗੁਰਦੁਆਰਾ ਸਿੰਘ ਸਭਾ ਬੁਢਲਾਡਾ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 360ਵਾਂ ਆਗਮਨ ਗੁਰਪੁਰਬ 3 ਤੋਂ 5 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਦਿਲਬਾਗ ਸਿੰਘ ਕਲੀਪੁਰ ਨੇ ਦੱਸਿਆ ਕਿ 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਉਪਰੰਤ ਦੁਪਹਿਰ 12 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ 'ਚ ਯੂ ਲਾਈਕ ਬੈਂਡ ਬੱਧਨੀ ਕਲਾਂ, ਗਿਆਨੀ ਤਰਸੇਮ ਸਿੰਘ ਖੇਤਲਾ ਦਾ ਢਾਡੀ ਜਥਾ, ਗਿਆਨੀ ਹਰਦੇਵ ਸਿੰਘ, ਨਿਧਾਨ ਸਿੰਘ ਦਾ ਰਾਗੀ ਜਥਾ ਅਤੇ ਹੋਰ ਸਥਾਨਕ ਜਥੇ ਨਗਰ ਕੀਰਤਨ ਦੀ ਸ਼ੋਭਾ ਵਧਾਉਣਗੇ | 4 ਜਨਵਰੀ ਨੂੰ ਸ਼ਾਮ 2 ਤੋਂ 4 ਵਜੇ ਤੱਕ ਬੱਚਿਆਂ ਦਾ ਸ਼ਬਦ ਅਤੇ ਕਵਿਤਾ ਗਾਇਨ ਪ੍ਰੋਗਰਾਮ ਹੋਵੇਗਾ ਅਤੇ 5 ਜਨਵਰੀ ਸਵੇਰੇ 10 ਵਜੇ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ 16 ਦੇ ਧਰਨੇ ਸੰਬੰਧੀ ਭਾਕਿਯੂ (ਉਗਰਾਹਾਂ) ਵਲੋਂ ਪਿੰਡਾਂ 'ਚ ਮੋਟਰਸਾਈਕਲ ਮਾਰਚ <br/> ਅਗਲੀ ਖ਼ਬਰ ਬਾਲ ਸੁਰੱਖਿਆ ਵਿਭਾਗ ਵਲੋਂ ਬਾਲ ਭਿੱਖਿਆ ਰੋਕਣ ਸੰਬੰਧੀ ਚੈਕਿੰਗ
Ad Position 24