ਬਰੇਟਾ, 2 ਜਨਵਰੀ (ਮੰਡੇਰ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁੱਲਰੀਆਂ ਵਿਖੇ 7 ਰੋਜ਼ਾ ਐਨ. ਐਸ. ਐਸ. ਕੈਂਪ ਸ਼ੁਰੂ ਹੋ ਗਿਆ ਹੈ | ਪਹਿਲੇ ਦਿਨ ਦਾ ਉਦਘਾਟਨ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਦਰਸ਼ਨ ਸਿੰਘ ਬਰੇਟਾ ਨੇ ਕੀਤਾ | ਉਨ੍ਹਾਂ ਕੈਂਪ ਦੇ ਉਦੇਸ਼ਾਂ ਅਤੇ ਵਲੰਟੀਅਰਾਂ ਅੰਦਰ ਦੇਸ਼ ਪ੍ਰੇਮ, ਅਨੁਸ਼ਾਸਨ, ਲੀਡਰਸ਼ਿਪ, ਸਵੈ ਵਿਸ਼ਵਾਸ ਪ੍ਰਫੁਲਿਤ ਕਰਨ ਲਈ ਖ਼ੁਦ ਨੂੰ ਤਿਆਰ ਕਰਨ ਦੇ ਤਰੀਕੇ ਦੱਸੇ | ਪਿ੍ੰਸੀਪਲ ਪਰਮਿੰਦਰ ਸਿੰਘ ਕਟੌਦੀਆ ਨੇ ਵਲੰਟੀਅਰਾਂ ਨੂੰ ਸਹੀ ਦਿਸ਼ਾ 'ਚ ਕਦਮ ਵਧਾਉਣ ਲਈ ਪ੍ਰੇਰਿਆ | ਪ੍ਰੋਗਰਾਮ ਅਫ਼ਸਰ ਮਨਦੀਪ ਸਿੰਘ ਕਾਲੀਆ ਨੇ ਐਨ. ਐਸ. ਐਸ. ਦੀ ਮੁੱਢਲੀ ਜਾਣਕਾਰੀ ਵਲੰਟੀਅਰਾਂ ਨਾਲ ਸਾਂਝੀ ਕੀਤੀ | ਕੁਲਜੀਤ ਪਾਠਕ ਸਹਿ ਪ੍ਰੋਗਰਾਮ ਅਫ਼ਸਰ, ਅਧਿਆਪਕ ਜਗਦੀਪ ਸਿੰਘ, ਦਲਜੀਤ ਕੌਰ, ਪਰਵਿੰਦਰ ਸਿੰਘ ਧਾਲੀਵਾਲ, ਟੀਨੂ ਰਾਏ ਗਰਗ ਨੇ ਵੀ ਵਿਚਾਰ ਰੱਖੇ |