22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਭਾਕਿਯੂ (ਡਕੌਂਦਾ) ਵਲੋਂ ਨਗਰ ਕੌਂਸਲ ਦਫ਼ਤਰ ਬੁਢਲਾਡਾ ਅੱਗੇ ਧਰਨਾ <br/>

Ad Position 21
No active advertisement
ਅਜੀਤ ਡੈਸਕ 24-01-2026
ਬੁਢਲਾਡਾ, 23 ਜਨਵਰੀ (ਸਵਰਨ ਸਿੰਘ ਰਾਹੀ)- ਸਥਾਨਕ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦਿੰਦਿਆਂ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਸਰਕਾਰੀ ਅਦਾਰੇ ਜਾਂ ਬੈਂਕ ਵੱਲੋਂ ਕਿਸਾਨਾਂ ਦੀ ਜ਼ਮੀਨ ਖੋਹਣ ਦੇ ਯਤਨ ਸਫਲ ਨਹੀਂ ਹੋਣ ਦੇਣਗੇ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ, ਬਲਾਕ ਪ੍ਰਧਾਨ ਜੁਗਰਾਜ ਸਿੰਘ, ਰਾਜ ਸਿੰਘ ਪ੍ਰਧਾਨ ਭੀਖੀ, ਜਗਜੀਤ ਸਿੰਘ ਭੀਖੀ, ਦਿਲਬਾਗ ਸਿੰਘ ਕਲੀਪੁਰ, ਸ਼ਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ, ਕਰਨੈਲ ਸਿੰਘ ਭੈਣੀਬਾਘਾ, ਇਕਬਾਲ ਸਿੰਘ ਫਫੜੇ ਭਾਈਕੇ, ਸਤਨਾਮ ਸਿੰਘ, ਕਾਕਾ ਸਿੰਘ ਭੈਣੀਬਾਘਾ, ਹਰਦੇਵ ਸਿੰਘ ਬੁਢਲਾਡਾ, ਹਰਦੀਪ ਸਿੰਘ ਬੁਢਲਾਡਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੁਢਲਾਡਾ ਸ਼ਹਿਰ ਦੇ ਇਕ ਕਿਸਾਨ ਹਰਮਨਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਕੋਲ ਪਿਛਲੇ 60-65 ਸਾਲਾਂ ਤੋਂ 25 ਕਨਾਲ਼ਾਂ 19 ਮਰਲੇ ਜੁਮਲਾ ਮਾਲਕਣ ਜ਼ਮੀਨ ਹੈ, ਜਿਸ ਦਾ ਨਗਰ ਕੌਂਸਲ ਨਾਲ ਐਫ.ਸੀ.ਆਰ. ਚੰਡੀਗੜ੍ਹ ਵਿਖੇ ਕੇਸ ਵੀ ਚੱਲਦਾ ਹੈ ਅਤੇ ਇਸ ਜਗ੍ਹਾ ਲਈ ਉਨ੍ਹਾਂ ਦੇ ਹੱਕ 'ਚ ਸਟੇਅ ਵੀ ਮਿਲੀ ਹੋਈ ਹੈ ਅਤੇ ਜਿਸ ਦੀ ਅਗਲੀ ਪੇਸ਼ੀ 18 ਮਾਰਚ ਤੈਅ ਹੈ ਪੰ੍ਰਤੂ ਨਗਰ ਕੌਂਸਲ ਵਲੋਂ ਪਿਛਲੇ ਦਿਨੀਂ ਵੱਡੀ ਫੋਰਸ ਨਾਲ ਇਸ ਜ਼ਮੀਨ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਉਹ ਇਸ ਜ਼ਮੀਨ ਅੰਦਰ ਕਿਸੇ ਵੀ ਅਧਿਕਾਰੀ ਨੂੰ ਨਹੀਂ ਵੜਨ ਦੇਣਗੇ ਅਤੇ ਕਿਸਾਨ ਪਰਿਵਾਰ ਦੇ ਹੱਕ 'ਚ ਡਟ ਕੇ ਪਹਿਰਾ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਟਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਬੁਢਲਾਡਾ ਦੇ ਵਕੀਲਾਂ ਨੇ ਵੀ ਕੰਮ ਬੰਦ ਰੱਖਿਆ <br/>
Ad Position 24