09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਮਾਨਸਾ ਜ਼ਿਲੇ੍ਹ 'ਚ ਮੀਂਹ ਤੇ ਗੜਿਆਂ ਨੇ ਠੰਢ ਮੁੜ ਵਧਾਈ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਮਾਨਸਾ, 27 ਜਨਵਰੀ (ਰਵੀ)- ਅੱਜ ਜ਼ਿਲੇ੍ਹ 'ਚ ਪਈ ਭਰਵੇਂ ਮੀਂਹ ਕਾਰਨ ਜਿੱਥੇ ਸ਼ਹਿਰਾਂ 'ਚ ਸੀਵਰੇਜ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਉੱਥੇ ਕਈ ਥਾਵਾਂ 'ਤੇ ਪਏ ਗੜਿਆਂ ਕਾਰਨ ਠੰਢ 'ਚ ਮੁੜ ਵਾਧਾ ਹੋ ਗਿਆ ਹੈ | ਮਾਨਸਾ ਸ਼ਹਿਰ ਦੇ ਬਾਜ਼ਾਰਾਂ 'ਚ ਇਸ ਕਦਰ ਪਾਣੀ ਭਰ ਗਿਆ ਕਿ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਕਿਸਾਨ ਤੇ ਖੇਤੀਬਾੜੀ ਅਧਿਕਾਰੀ ਆਖਦੇ ਹਨ ਬਾਰਿਸ਼ ਦਾ ਹਾੜੀ ਦੀਆਂ ਫ਼ਸਲਾਂ ਨੂੰ ਹਾਲ ਦੀ ਘੜੀ ਕੋਈ ਨੁਕਸਾਨ ਨਹੀਂ ਸਗੋਂ ਲਾਹੇਵੰਦ ਹੈ | ਉਨ੍ਹਾਂ ਦੱਸਿਆ ਕਿ ਕੁਝ ਥਾਵਾਂ 'ਤੇ ਥੋੜ੍ਹੀ ਗੜੇਮਾਰੀ ਹੋਈ ਹੈ, ਨੇ ਵੀ ਕੋਈ ਜ਼ਿਆਦਾ ਨੁਕਸਾਨ ਨਹੀਂ ਕੀਤਾ | ਸ਼ਹਿਰੀਆਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੀਵਰੇਜ ਦਾ ਪੱਕਾ ਹੱਲ ਕੀਤਾ ਜਾਵੇ ਕਿਉਂਕਿ ਕਈ ਗਲੀ-ਮੁਹੱਲਿਆਂ 'ਚ ਮਹੀਨਿਆਂ ਬੱਧੀ ਖੜ੍ਹਾ ਗੰਦਾ ਪਾਣੀ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਜਦਕਿ ਬਾਰਿਸ਼ ਨੇ ਸਮੱਸਿਆਵਾਂ 'ਚ ਹੋਰ ਵਾਧਾ ਕਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਹਰਮਨਜੋਤ ਸਿੰਘ ਨੇ ਰਾਜ ਪੱਧਰੀ ਫੈਂਸਿੰਗ ਮੁਕਾਬਲਿਆਂ 'ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਅਧਿਆਪਕ ਦਲ ਵਲੋਂ ਪੀ.ਐਸ. ਟੈੱਟ ਸ਼ਰਤ ਹਟਾਉਣ ਦੀ ਮੰਗ
Ad Position 24