ਸਰਦੂਲਗੜ੍ਹ, 27 ਜਨਵਰੀ (ਜੀ.ਐਮ.ਅਰੋੜਾ)- ਸਥਾਨਕ ਸਵੀਟ ਬਲੌਸਮਜ ਸਕੂਲ ਦੇ 12ਵੀਂ (ਨਾਨ-ਮੈਡੀਕਲ) ਕਲਾਸ ਦੇ ਵਿਦਿਆਰਥੀ ਹਰਮਨਜੋਤ ਸਿੰਘ ਨੇ ਫੈਂਸਿੰਗ ਖੇਡ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੀ.ਬੀ.ਐਸ.ਈ. ਨੈਸ਼ਨਲ ਗੇਮਜ਼ ਦੇ ਅੰਡਰ-19 ਲੜਕੇ ਵਰਗ 'ਚ ਸੂਬੇ ਦੀ ਨੁਮਾਇੰਦਗੀ ਕਰਦੇ ਹੋਏ ਰਾਜ ਪੱਧਰ 'ਤੇ ਸੋਨ ਤਗਮਾ ਜਿੱਤ ਕੇ ਨੈਸ਼ਨਲ ਖਿਡਾਰੀ ਵਜੋਂ ਯੋਗਤਾ ਵੀ ਹਾਸਲ ਕਰ ਲਈ ਹੈ | ਇਸ ਸਫਲਤਾ 'ਤੇ ਗਣਤੰਤਰ ਦਿਵਸ ਮੌਕੇ ਆਯੋਜਿਤ ਸਮਾਰੋਹ ਦੌਰਾਨ ਸਬ ਡਵੀਜ਼ਨਲ ਮੈਜਿਸਟਰੇਟ ਸਰਦੂਲਗੜ੍ਹ ਵਲੋਂ ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਐਸ.ਡੀ.ਐਮ. ਨੇ ਵਿਦਿਆਰਥੀ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਪ੍ਰਬੰਧਕਾਂ ਨੇ ਖਿਡਾਰੀ ਨੂੰ ਵਧਾਈ ਦਿੱਤੀ |