ਬੁਢਲਾਡਾ, 28 ਜਨਵਰੀ (ਸਵਰਨ ਸਿੰਘ ਰਾਹੀ)- ਪੰਜਾਬ ਦੇ ਵਿਕਾਸ ਮਾਡਲ ਵਿਚ ਸਿੱਖਿਆ ਅਤੇ ਸਿਹਤ ਦਾ ਅਹਿਮ ਸਥਾਨ ਹੈ | ਇਸੇ ਲੜੀ ਤਹਿਤ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਵਲੋਂ ਨੇੜਲੇ ਪਿੰਡ ਬੀਰੋਕੇ ਕਲਾਂ ਵਿਖੇ 1 ਕਰੋੜ 8 ਲੱਖ ਦੀ ਲਾਗਤ ਨਾਲ 3 ਕਨਾਲ 'ਚ ਪ੍ਰਾਇਮਰੀ ਸਿਹਤ ਕੇਂਦਰ ਦਾ ਨੀਂਹ ਪੱਥਰ ਰੱਖਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਕੇਂਦਰ 'ਚ ਪੂਰਾ ਸੈੱਟ ਤਿਆਰ ਹੋਵੇਗਾ, ਜਿਸ ਵਿਚ 3 ਕਮਰੇ ਡਾਕਟਰਾਂ ਲਈ, 1 ਹੈਲਥ ਐਂਡ ਵੈਲਨੈਸ ਕੇਂਦਰ, ਲੈਬ ਅਤੇ ਸਟੋਰ ਹੋਣਗੇ | ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿੰਡ ਦੇ ਸਰਕਾਰੀ ਹਸਪਤਾਲ ਸਮੇਤ 3.31 ਕਰੋੜ ਦੀਆਂ ਗਰਾਂਟਾਂ ਜਾਰੀ ਹੋ ਚੁੱਕੀਆਂ ਹਨ, ਜਿਸ 'ਚ ਸਕੂਲ ਆਫ਼ ਹੈਪੀਨੈਸ, ਸਟੇਡੀਅਮ, ਪੰਚਾਇਤ ਘਰ, ਦਾਣਾ ਮੰਡੀ ਲਈ ਸ਼ੈੱਡ, ਰਮਦਾਸੀਆ ਧਰਮਸ਼ਾਲਾ ਲਈ ਸ਼ੈੱਡ, ਅੱਡੇ ਵਾਲਾ ਪੁਲ ਦਾ ਨਿਰਮਾਣ ਕੀਤਾ ਗਿਆ | ਇਸ ਮੌਕੇ ਐਸ. ਐਮ. ਓ. ਡਾ. ਸਰਬਜੀਤ ਸਿੰਘ, ਡਿਪਟੀ ਮੈਡੀਕਲ ਅਫ਼ਸਰ ਡਾ. ਮਿਅੰਕ, ਪ੍ਰਤੀਕ ਸਿੰਗਲਾ ਐਕਸੀਅਨ, ਪਿੰਡ ਦੀ ਆਪ ਇਕਾਈ ਦੇ ਪ੍ਰਧਾਨ ਜਗਸੀਰ ਸਿੰਘ, ਸਤਿਗੁਰ ਸਿੰਘ, ਬਲਾਕ ਸੰਮਤੀ ਮੈਂਬਰ ਸੁਖਜਿੰਦਰ ਕੌਰ, ਕੁਲਵਿੰਦਰ ਸਿੰਘ ਬਿੰਦੀ ਆਦਿ ਹਾਜ਼ਰ ਸਨ |