ਮਾਨਸਾ, 20 ਫਰਵਰੀ (ਧਾਲੀਵਾਲ)- ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਦੀ ਅਗਵਾਈ ਹੇਠ ਇੱਥੇ ਕੀਤੀ ਗਈ | ਇਸ ਮੌਕੇ ਨੰਬਰਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਚਰਚਾ ਕੀਤੀ ਗਈ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਨੰਬਰਦਾਰਾਂ ਦੇ ਅਧਿਕਾਰਾਂ ਨੂੰ ਸੀਮਤ ਕਰ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰੀ ਜੱਦੀ-ਪੁਸ਼ਤੀ ਕੀਤੀ ਜਾਵੇ, ਮਾਣ ਭੱਤਾ 5 ਹਜਾਰ ਰੁਪਏ ਕਰਨ ਦੇ ਨਾਲ ਹੀ ਬਕਾਇਆ ਤੁਰੰਤ ਅਦਾ ਕੀਤਾ ਜਾਵੇ | ਇਹ ਮੰਗ ਵੀ ਉਠਾਈ ਗਈ ਕਿ ਈ.ਡਬਲਯੂ.ਐਸ. 'ਤੇ ਪਟਵਾਰੀ ਅਤੇ ਰਜਿਸਟਰੀਆਂ 'ਤੇ ਸਿਰਫ ਨੰਬਰਦਾਰ ਦੀ ਹੀ ਤਸਦੀਕ ਕਰਵਾਈ ਜਾਵੇ | ਇਸ ਮੌਕੇ ਤਹਿਸੀਲ ਪ੍ਰਧਾਨ ਮਲਕੀਤ ਸਿੰਘ ਫਫੜੇ, ਗੁਰਜੀਵਨ ਸਿੰਘ ਮਾਖਾ, ਹਰਬੰਸ ਸਿੰਘ ਭੁਪਾਲ, ਬਿੱਕਰ ਸਿੰਘ ਹਸਨਪੁਰ, ਸੁਖਪਾਲ ਸਿੰਘ ਖੀਵਾ, ਸਤਵੀਰ ਸਿੰਘ ਛਾਪਿਆਂਵਾਲੀ, ਹਰਵਿੰਦਰ ਸਿੰਘ, ਰਾਮ ਸਿੰਘ ਧਲੇਵਾਂ, ਹਰਮੇਲ ਸਿੰਘ ਬੀਰ ਖੁਰਦ, ਬਲਦੇਵ ਸਿੰਘ ਜੋਗਾ, ਗੁਰਚਰਨ ਸਿੰਘ ਝੱਬਰ, ਅੰਗਰੇਜ ਸਿੰਘ ਮੌਜੀਆ, ਗੁਰਤੇਜ ਸਿੰਘ ਭੈਣੀਬਾਘਾ, ਗੁਰਚਰਨ ਸਿੰਘ ਬੁਰਜ ਢਿੱਲਵਾਂ, ਅੰਮਿ੍ਤਪਾਲ ਸਿੰਘ ਖਿਆਲਾ, ਜਸਪਾਲ ਸਿੰਘ ਕੋਟੜਾ, ਜਗਸੀਰ ਸਿੰਘ ਅਲੀਸ਼ੇਰ, ਜਸਕਰਨ ਸਿੰਘ ਕੋਟਧਰਮੂ ਆਦਿ ਹਾਜ਼ਰ ਸਨ |