ਜੋਗਾ, 23 ਫਰਵਰੀ (ਹਰਜਿੰਦਰ ਸਿੰਘ ਚਹਿਲ)- ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ 18 ਤੋਂ 22 ਫਰਵਰੀ ਤੱਕ ਪੱਲਣਪੁਰ ਮੋਹਾਲੀ ਵਿਖੇ ਲਗਾਏ ਗਏ ਐਡਵੇਂਚਰ ਅਤੇ ਹਾਈਕਿੰਗ ਟਰੈਕਿੰਗ ਕੈਂਪ 'ਚ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਹਿੱਸਾ ਲੈ ਕੇ ਆਏ ਕਾਮਰੇਡ ਜੰਗੀਰ ਸਿੰਘ ਸਰਕਾਰੀ ਸਕੂਲ ਦੀ ਕੌਮੀ ਸੇਵਾ ਯੋਜਨਾ ਇਕਾਈ ਦੇ ਨੌਜਵਾਨਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ | ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਕੈਂਪ ਦੌਰਾਨ ਪੰਜਾਬ ਦੇ ਪਹਾੜੀ ਖੇਤਰ ਦਾ ਖ਼ਾਸ ਤਜਰਬਾ ਹਾਸਲ ਕਰਨ ਦੇ ਨਾਲ-ਨਾਲ ਬਨਸਪਤੀ, ਵਾਤਾਵਰਨ ਅਤੇ ਭੂਗੋਲਿਕ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਨੀਮ ਪਹਾੜੀ ਇਲਾਕਿਆਂ 'ਚ ਪੰਛੀਆਂ ਦੀਆਂ ਮਨਮੋਹਕ ਆਵਾਜ਼ਾਂ ਦਾ ਅਨੰਦ ਮਾਣਦੇ ਹੋਏ 75 ਕਿਲੋਮੀਟਰ ਦੀ ਟਰੈਕਿੰਗ ਕੀਤੀ | ਉਨ੍ਹਾਂ ਦੱਸਿਆ ਕਿ ਕੈਂਪ ਕਮਾਡੈਂਟ ਸੰਜੀਵ ਸਿੰਗਲਾ ਅਤੇ ਕੈਂਪ ਇੰਚਾਰਜ ਬਲਜੀਤ ਸਿੰਘ ਅਕਲੀਆ ਦੀ ਪ੍ਰੇਰਨਾ ਸਦਕਾ ਕਿੱਟ ਲੇ ਆਊਟ, ਖੇਡਾਂ, ਸੱਭਿਆਚਾਰਕ ਅਤੇ ਸਮਾਂ ਸਾਰਨੀ ਅਨੁਸਾਰ ਵੱਖ-ਵੱਖ ਗਤੀਵਿਧੀਆਂ 'ਚ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਜਤਿੰਦਰ ਸਿੰਘ ਗਿੱਲ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਅਜਿਹੇ ਕੈਂਪਾਂ ਦੀ ਪੰਜਾਬ 'ਚ ਚੋਣ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਇਨ੍ਹਾਂ ਕੈਂਪਾਂ ਦੀ ਸਾਰਥਿਕਤਾ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਸ਼ਰਨਜੀਤ ਕੌਰ, ਰਜਿੰਦਰ ਕੌਰ, ਪ੍ਰਦੀਪ ਕੁਮਾਰ, ਹਰਦੀਪ ਸਿੰਘ, ਗੁਰਜੀਤ ਕੌਰ, ਰਾਜਿੰਦਰ ਕੌਰ, ਪੂਜਾ ਬਾਂਸਲ, ਇੰਦਰਜੀਤ ਕੌਰ, ਕੁਲਵਿੰਦਰ ਸਿੰਘ, ਪੂਜਾ ਰਾਣੀ, ਮੇਲਾ ਸਿੰਘ ਆਦਿ ਹਾਜ਼ਰ ਸਨ |