ਮਾਨਸਾ, 23 ਫਰਵਰੀ (ਰਵੀ)- ਜੈਤੋ ਵਿਖੇ ਹੋਈ ਚੌਥੀ ਪੰਜਾਬ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਪਿਉ-ਪੁੱਤਰ ਦੀ ਜੋੜੀ ਨੇ ਮਾਨਸਾ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਦੱਸ ਦੇਈਏ ਕਿ ਕਾਕਾ ਸਿੰਘ ਉੱਭਾ ਨੇ 5 ਹਜ਼ਾਰ ਮੀਟਰ ਪੈਦਲ ਚਾਲ ਅਤੇ ਸ਼ਾਟਪੁੱਟ 'ਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆਂ 2 ਚਾਂਦੀ ਦੇ ਤਗਮੇ ਫੁੰਡੇ ਹਨ | ਇਸੇ ਤਰ੍ਹਾਂ ਉਨ੍ਹਾਂ ਦੇ ਪੁੱਤਰ ਇਕਬਾਲ ਸੰਧੂ ਉੱਭਾ ਜੋ ਪਿੰਡ ਰਾਮਦਿੱਤੇਵਾਲਾ ਵਿਖੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ, ਨੇ 5 ਹਜ਼ਾਰ ਮੀਟਰ ਪੈਦਲ ਚਾਲ 'ਚੋਂ ਕਾਂਸੇ ਦਾ ਤਗਮਾ ਜਿੱਤਿਆ ਹੈ | ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਹੋਣ ਦੀ ਅਪੀਲ ਕੀਤੀ | ਦੋਵੇਂ ਖਿਡਾਰੀ ਨੈਸ਼ਨਲ ਖੇਡਾਂ 'ਚ ਭਾਗ ਲੈਣ ਲਈ ਚੁਣੇ ਗਏ ਹਨ |