08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

-ਮਾਮਲਾ ਕਿਸਾਨਾਂ 'ਤੇ ਹੋਏ ਤਸ਼ੱਦਦ ਦਾ- ਯੂਨਾਈਟਿਡ ਅਕਾਲੀ ਦਲ ਵਲੋਂ 9 ਮਾਰਚ ਨੂੰ ਬਠਿੰਡਾ 'ਚ ਧਰਨਾ ਦੇਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 25-02-2026

ਬਠਿੰਡਾ, 24 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ): ਯੂਨਾਈਟਡ ਅਕਾਲੀ ਦਲ ਵਲੋਂ ਕਿਸਾਨਾਂ ਉੱਪਰ ਹੋਏ ਤਸ਼ੱਦਦ ਦੇ ਰੋਸ ਵਜੋਂ 9 ਮਾਰਚ ਨੂੰ ਬਠਿੰਡਾ ਵਿਖੇ ਇਕ ਰੋਜ਼ਾ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ¢ ਪਾਰਟੀ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ, ਇੰਜੀ. ਸੁਖਜੀਤ ਸਿੰਘ ਡਾਲਾ ਅਤੇ ਰਮਨਦੀਪ ਸਿੰਘ ਰਮੀਤਾ (ਜ਼ਿਲ੍ਹਾ ਅਤੇ ਸ਼ਹਿਰੀ ਪ੍ਰਧਾਨ) ਨੇ ਇਕ ਸਾਂਝੇ ਲਿਖਤੀ ਬਿਆਨ ਵਿਚ ਕਿਹਾ ਕਿ ਜਿਉਂਦ ਪਿੰਡ ਵਿਚ ਐੱਸ.ਐੱਸ.ਪੀ. ਬਠਿੰਡਾ ਵਲੋਂ ਕਿਸਾਨਾਂ 'ਤੇ ਜੋ ਅਣਮਨੁੱਖੀ ਅਤੇ ਬਿਨ੍ਹਾਂ ਕਿਸੇ ਭੜਕਾਹਟ ਦੇ ਅੰਨਾ ਤਸ਼ੱਦਦ ਕੀਤਾ ਗਿਆ, ਉਹ ਸਹਿਣਯੋਗ ਨਹੀਂ ਹੈ¢ ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਧਰਨਾ ਦੇਣ ਆ ਰਹੇ ਸਨ ਪਰ ਜ਼ਿਲ੍ਹਾ ਪੁਲਿਸ ਮੁਖੀ ਦੇ ਇਸ਼ਾਰੇ 'ਤੇ ਭਾਰੀ ਪੁਲਿਸ ਬਲ ਵਲੋਂ ਕਿਸਾਨਾਂ ਉੱਪਰ ਹਮਲਾ ਕੀਤਾ ਗਿਆ¢ ਲੋਕਾਂ ਦੇ ਘਰਾਂ ਅੰਦਰ ਵੜ੍ਹ ਕੇ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਹੈ | ਅਜਿਹਾ ਗੈਰ ਜਿੰਮੇਦਾਰਾਨਾ ਅਤੇ ਗੈਰ ਕਾਨੂੰਨੀ ਵਤੀਰਾ ਪੰਜਾਬ ਵਿਚ ਭੜਕਾਹਟ ਪੈਦਾ ਕਰਨ ਦਾ ਕਾਰਨ ਬਣੇਗਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਲੋਕਾਂ ਦੇ ਰੋਸ ਪ੍ਰਗਟ ਕਰਨ ਉੱਪਰ ਵੀ ਪਾਬੰਦੀ ਲਗਾ ਦਿੱਤੀ ਹੈ | ਪਾਰਟੀ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਜ਼ਿੰਮੇਵਾਰ ਅਫ਼ਸਰਾਂ ਦੀ ਬਦਲੀ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਬਠਿੰਡਾ ਜ਼ਿਲੇ੍ਹ ਦੇ ਯੂਨਾਈਟਡ ਅਕਾਲੀ ਦਲ ਵਲੋਂ 9 ਮਾਰਚ ਨੂੰ ਬਠਿੰਡਾ ਕਚਹਿਰੀ ਵਿਖੇ ਇਕ ਰੋਜ਼ਾ ਧਰਨਾ ਦਿੱਤਾ ਜਾਵੇਗਾ ਅਤੇ ਡੀ.ਸੀ. ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਜਾਵੇਗਾ¢ ਜੇਕਰ ਇਸ ਤੋਂ ਬਾਅਦ ਵੀ ਕਾਰਵਾਈ ਨਾ ਹੋਈ ਤਾਂ ਪੰਥਕ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਪੰਜਾਬ ਦੇ ਖ਼ਤਰਨਾਕ ਹਾਲਾਤ ਅਤੇ ਸਰਕਾਰ ਦੀ ਨੀਤੀ ਸੰਬੰਧੀ ਸਰਬੱਤ ਖ਼ਾਲਸਾ ਜਾਂ ਵਿਸ਼ਵ ਭਰ ਦੇ ਪੰਜਾਬ ਦਾ ਸੰਮੇਲਨ ਸੱਦਣ ਬਾਰੇ ਵਿਚਾਰ ਕੀਤਾ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਬਾਂਸਲ ਗੁਦਾਮ ਵਿੱਚੋਂ 75 ਗੱਟੇ ਚੌਲ ਚੋਰੀ ਅਗਲੀ ਖ਼ਬਰ ਬਾਬਾ ਘਾਲਾ ਸਿੰਘ ਤੋਂ ਸੁਰੱਖਿਆ ਵਾਪਸ ਲੈਣ ਦੀ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਨਿੰਦਾ <br/>
Ad Position 24