08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਬਾਂਸਲ ਗੁਦਾਮ ਵਿੱਚੋਂ 75 ਗੱਟੇ ਚੌਲ ਚੋਰੀ

Ad Position 21
No active advertisement
ਅਜੀਤ ਡੈਸਕ 25-02-2026
ਰਾਮਾਂ ਮੰਡੀ, 24 ਫਰਵਰੀ (ਤਰਸੇਮ ਸਿੰਗਲਾ)- ਸਥਾਨਕ ਤਲਵੰਡੀ ਸਾਬੋ ਰੋਡ 'ਤੇ ਸਥਿਤ ਬਾਂਸਲ ਗੋਦਾਮ ਵਿੱਚੋਂ ਬੀਤੇ ਦਿਨੀਂ ਰਾਤ ਸਮੇਂ 75 ਗੱਟੇ ਚਾਵਲ ਚੋਰੀ ਹੋ ਜਾਣ ਦਾ ਸਮਾਚਾਰ ਹੈ | ਪੀੜਤ ਸਾਹਿਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਰਾਮਾਂ ਮੰਡੀ ਨੇ ਚੋਰੀ ਸਬੰਧੀ ਪੁਲਿਸ ਨੂੰ ਦਿੱਤੀ ਇਤਲਾਹ ਵਿੱਚ ਚੋਰੀ ਹੋਏ ਚਾਵਲਾਂ ਦੇ ਗੱਟਿਆਂ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਦੱਸੀ ਹੈ | ਪੁਲਿਸ ਨੇ ਰਾਮਾਂ ਥਾਣੇ ਵਿਚ ਨਾਮਲੂਮ ਵਿਅਕਤੀਆਂ ਵਿਰੁੱਧ ਚੋਰੀ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ | ਰਾਮਾਂ ਵਪਾਰ ਮੰਡਲ ਦੇ ਪ੍ਰਧਾਨ ਮਹੇਸ਼ ਕੁਮਾਰ ਬਿੰਦਲ ਨੇ ਕਿਹਾ ਕਿ ਚੋਰਾਂ ਨੇ ਵਪਾਰੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ, ਜਿਸ ਕਾਰਨ ਪੰਜਾਬ ਵਿੱਚ ਵਪਾਰ ਕਰਨਾ ਟੇਢੀ ਖੀਰ ਬਣਦਾ ਜਾ ਰਿਹਾ ਹੈ | ਸ਼੍ਰੀ ਬਿੰਦਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਨੱਥ ਪਾਈ ਜਾਵੇ | ਉਹਨਾਂ ਕਿਹਾ ਕਿ ਵਪਾਰੀ ਆਪਣੀ ਖ਼ੂਨ ਪਸੀਨੇ ਦੀ ਕਮਾਈ ਵਿੱਚੋਂ ਸਰਕਾਰ ਨੂੰ ਟੈਕਸ ਭਰਦੇ ਹਨ, ਇਸ ਲਈ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ ਕਿ ਵਪਾਰੀਆਂ ਨੂੰ ਚੋਰੀ ਹੋਏ ਮਾਲ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੀ ਗ੍ਰਾਂਟ ਨਾਲ ਸੜਕਾਂ ਦੇ ਦੋਵੇਂ ਪਾਸੇ ਲਗਾਈ ਜਾਵੇਗੀ ਇੰਟਰਲਾਕ ਟਾਇਲ-ਪ੍ਰਧਾਨ ਜਵੰਧਾ ਅਗਲੀ ਖ਼ਬਰ -ਮਾਮਲਾ ਕਿਸਾਨਾਂ 'ਤੇ ਹੋਏ ਤਸ਼ੱਦਦ ਦਾ- ਯੂਨਾਈਟਿਡ ਅਕਾਲੀ ਦਲ ਵਲੋਂ 9 ਮਾਰਚ ਨੂੰ ਬਠਿੰਡਾ 'ਚ ਧਰਨਾ ਦੇਣ ਦਾ ਐਲਾਨ
Ad Position 24