ਮਾਨਸਾ, 24 ਫਰਵਰੀ (ਧਾਲੀਵਾਲ)- ਰੇਲਵੇ ਮੰਤਰਾਲੇ ਵਲੋਂ ਸਥਾਨਕ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਕਰ ਕੇ ਸਟੇਸ਼ਨ ਦੀ ਦਿੱਖ ਬਹੁਤ ਸੋਹਣੀ ਅਤੇ ਆਧੁਨਿਕ ਸਹੂਲਤਾਂ ਵਾਲੀ ਬਣਾਈ ਜਾ ਰਹੀ ਹੈ ਪ੍ਰੰਤੂ ਰੇਲਵੇ ਸਟੇਸ਼ਨ ਦੀ ਗਾਂਧੀ ਸਕੂਲ ਵਾਲੇ ਪਾਸੇ ਬਾਊਾਡਰੀ ਵਧਾ ਕੇ ਆਮ ਯਾਤਰੀਆਂ ਲਈ ਸਟੇਸ਼ਨ ਤੱਕ ਪਹੁੰਚਣਾ ਮੁਸ਼ਕਿਲ ਕਰ ਦਿੱਤਾ | ਪਹਿਲਾਂ ਯਾਤਰੀਆਂ ਲਈ ਇਸ ਪਾਸੇ ਵੱਲ ਰਸਤਾ ਬਿਲਕੁਲ ਖੁੱਲ੍ਹਾ ਹੋਣ ਕਰ ਕੇ ਬਾਊਾਡਰੀ ਕਰਨਾ ਜ਼ਰੂਰੀ ਸੀ ਪ੍ਰੰਤੂ ਬਾਊਾਡਰੀ 'ਚ ਕੋਈ ਗੇਟ ਨਾ ਰੱਖਣ ਕਰ ਕੇ ਯਾਤਰੀਆਂ ਨੂੰ ਖ਼ਾਲਸਾ ਸਕੂਲ ਦੇ ਗਰਾਊਾਡ ਕੋਲ ਦੀ ਸਟੇਸ਼ਨ 'ਤੇ ਪਹੁੰਚਣਾ ਪੈਂਦਾ ਹੈ | ਜੇਕਰ ਆਉਂਦੇ ਸਮੇਂ 'ਚ ਇਹ ਰਸਤਾ ਬੰਦ ਕਰ ਦਿੱਤਾ ਗਿਆ ਤਾਂ ਯਾਤਰੀਆਂ ਨੂੰ ਬਾਜ਼ਾਰ ਵਾਲੇ ਪਾਸੇ ਸਟੇਸ਼ਨ ਦੇ ਮੁੱਖ ਦਰਵਾਜ਼ੇ ਰਾਹੀ ਪ੍ਰਵੇਸ਼ ਕਰਨਾ ਪਵੇਗਾ | ਭਾਰਤੀ ਜਨਤਾ ਪਾਰਟੀ ਮੰਡਲ-2 ਦੇ ਦਫ਼ਤਰ ਵਿਖੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਰਾਹੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਭੇਜਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਇਸ ਸਾਈਡ ਵੱਲ ਬਾਊਾਡਰੀ 'ਚੋਂ ਲੰਘਣ ਲਈ ਗੇਟ ਰੱਖਿਆ ਜਾਵੇ | ਇਸ ਮੌਕੇ ਮੰਡਲ ਇੰਚਾਰਜ ਅਤੇ ਕੌਂਸਲਰ ਪ੍ਰੇਮ ਸਾਗਰ ਭੋਲਾ ਵੀ ਹਾਜ਼ਰ ਸਨ |