ਮਾਨਸਾ, 24 ਫਰਵਰੀ (ਰਵੀ)- ਨੌਜਵਾਨਾਂ ਨੂੰ ਅਲਾਮਤਾਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ | ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਖਿਆਲਾ ਕਲਾਂ ਵਿਖੇ ਖਿਡਾਰੀਆਂ ਨੂੰ ਕਿ੍ਕਟ ਕਿੱਟਾਂ ਵੰਡਣ ਮੌਕੇ ਪ੍ਰਗਟਾਏ | ਉਨ੍ਹਾਂ ਕਿਹਾ ਕਿ ਦਾਨੇਵਾਲੀਆ ਸੇਵਾ ਟਰੱਸਟ ਖੇਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਭਵਿੱਖ 'ਚ ਕਬੱਡੀ, ਫੱੁਟਬਾਲ ਤੇ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਦਿੱਤੀਆਂ ਜਾਣਗੀਆਂ | ਇਸ ਮੌਕੇ ਸੱਤਪਾਲ ਸਿੰਘ, ਰਾਮ ਸਿੰਘ, ਨੈਬ ਸਿੰਘ, ਅਵਤਾਰ ਸਿੰਘ, ਜਸਦੀਪ ਸਿੰਘ, ਦਵਿੰਦਰ ਸਿੰਘ, ਪਰਵਿੰਦਰ ਸਿੰਘ ਬੰਟੀ, ਸੁਖਚੈਨ ਸਿੰਘ ਆਦਿ ਹਾਜ਼ਰ ਸਨ |
ਬੱਬੀ ਦਾਨੇਵਾਲੀਆ ਨੇ ਕਿ੍ਕਟ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ
ਅਜੀਤ ਡੈਸਕ
25-02-2026