ਸਰਦੂਲਗੜ੍ਹ/ਝੁਨੀਰ, 24 ਫਰਵਰੀ (ਜੀ.ਐਮ.ਅਰੋੜਾ, ਸੰਜੀਵ ਸਿੰਗਲਾ)- ਮੁੱਖ ਮੰਤਰੀ ਭਗਵੰਤ ਮਾਨ ਦੀ ਝੁਨੀਰ ਵਿਖੇ ਰੈਲੀ ਮੌਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਕੇ ਥਾਣਿਆਂ ਵਿਚ ਬੰਦ ਕਰ ਦਿੱਤਾ | ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਰਮਜੀਤ ਸਿੰਘ ਤਾਮਕੋਟ, ਦਰਸ਼ਨ ਸਿੰਘ ਅਲੀਸ਼ੇਰ ਅਤੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੇ ਧਰਮਿੰਦਰ ਸਿੰਘ ਹੀਰੇਵਾਲਾ ਅਤੇ ਪ੍ਰਭਜੋਤ ਸਿੰਘ ਦੀ ਅਗਵਾਈ ਵਿਚ ਉਹ ਮੁੱਖ ਮੰਤਰੀ ਨੂੰ ਮਿਲਣ ਆਏ ਸਨ | ਉਪਰੋਕਤ ਤੋਂ ਇਲਾਵਾ ਅੰਗਰੇਜ ਸਿੰਘ ਸਾਹਨੇਵਾਲੀ, ਕੁਲਦੀਪ ਸਿੰਘ ਅੱਕਾਂਵਾਲੀ, ਗੁਰਲਾਲ ਸਿੰਘ ਬਹਿਣੀਵਾਲ, ਗੁਰਦੀਪ ਸਿੰਘ ਬਰਨਾਲਾ, ਪਰਮਿੰਦਰ ਸਿੰਘ, ਗੁਰਵਿੰਦਰ ਸਿੰਘ ਬੋਹਾ, ਗੁਰਪਾਲ ਸਿੰਘ ਘੁੱਦੂਵਾਲਾ ਨੂੰ ਪੁਲਿਸ ਨੇ ਝੁਨੀਰ ਦੇ ਬੱਸ ਸਟੈਂਡ ਤੋਂ ਹਿਰਾਸਤ 'ਚ ਲੈ ਕੇ ਸਰਦੂਲਗੜ੍ਹ ਤੇ ਜੌੜਕੀਆਂ ਥਾਣੇ 'ਚ ਬੰਦ ਕਰ ਦਿੱਤਾ, ਜਿਨ੍ਹਾਂ ਨੂੰ ਰੈਲੀ ਤੋਂ ਬਾਅਦ ਦੇਰ ਸ਼ਾਮ ਛੱਡ ਦਿੱਤਾ ਗਿਆ |
ਮੁੱਖ ਮੰਤਰੀ ਦੀ ਆਮਦ ਮੌਕੇ ਪੁਰਾਣੀ ਪੈਨਸ਼ਨ ਦੀ ਮੰਗ ਕਰਦੇ ਮੁਲਾਜ਼ਮ ਹਿਰਾਸਤ 'ਚ ਲਏ
ਅਜੀਤ ਡੈਸਕ
25-02-2026