14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਫ਼ੌਜ ਅਤੇ ਰੇਲਵੇ ਅਸਾਮੀਆਂ ਦਾ ਬੈਕਲਾਗ ਪੂਰਾ ਕਰਨ ਸੰਬੰਧੀ ਮੰਗ ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 26-02-2026
ਬੁਢਲਾਡਾ, 25 ਫਰਵਰੀ (ਸਵਰਨ ਸਿੰਘ ਰਾਹੀ)- ਭਾਰਤੀ ਫ਼ੌਜ ਅਤੇ ਰੇਲਵੇ ਵਿਭਾਗ ਵਲੋਂ ਵੱਖ-ਵੱਖ ਅਸਾਮੀਆਂ ਲਈ ਐਸ. ਸੀ./ਐਸ. ਟੀ. ਵਰਗ ਦੇ ਬਣਦੇ ਬੈਕਲਾਗ ਨੂੰ ਪੂਰਾ ਕਰਨ ਸਮੇਤ ਹੋਰ ਮੰਗਾਂ ਸਬੰਧੀ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਐਸ. ਡੀ. ਐਮ. ਬੁਢਲਾਡਾ ਰਾਹੀਂ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਪਾਰਟੀ ਦੇ ਹਲਕਾ ਪ੍ਰਧਾਨ ਅਵਤਾਰ ਸਿੰਘ ਕਟਾਰੀਆ ਨੇ ਦੱਸਿਆ ਕਿ ਪਿਛਲੇ ਸਮਿਆਂ ਤੋਂ ਭਾਰਤੀ ਫ਼ੌਜ ਅਤੇ ਰੇਲਵੇ ਵਿਭਾਗ ਵਲੋਂ ਵੱਖ-ਵੱਖ ਅਸਾਮੀਆਂ ਲਈ ਐਸ. ਸੀ./ਐਸ. ਟੀ. ਵਰਗ ਦੇ ਬਣਦੇ ਬੈਕਲਾਗ ਨੂੰ ਪੂਰਾ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਕਤ ਦੋਨੋਂ ਵਿਭਾਗਾਂ ਦੇ ਦਿੱਤੇ ਇਸ਼ਤਿਹਾਰ ਰਾਹੀਂ ਐਸ. ਸੀ./ਐਸ. ਟੀ. ਉਮੀਦਵਾਰਾਂ ਪਾਸੋਂ 250 ਰੁਪਏ ਦੀ ਫ਼ੀਸ ਮੰਗੀ ਜਾਂਦੀ ਹੈ ਜੋ ਕਿ ਸਰਾਸਰ ਗਲਤ ਹੈ | ਆਗੂਆਂ ਨੇ ਫ਼ੀਸ ਅਸਾਮੀਆਂ ਸਬੰਧੀ ਲਈ ਜਾਂਦੀ ਪ੍ਰੀਖਿਆ ਫ਼ੀਸ ਮੁਆਫ਼ ਕਰਨ ਸਮੇਤ ਰੇਲਵੇ ਵਿਭਾਗ ਵਲੋਂ ਪ੍ਰੀਖਿਆਵਾਂ ਦੇਣ ਲਈ ਐਸ. ਸੀ./ਐਸ. ਟੀ. ਉਮੀਦਵਾਰਾਂ ਨੂੰ ਆਉਣ-ਜਾਣ ਲਈ ਮੁਫ਼ਤ ਰੇਲ ਪਾਸ ਮੁਹੱਈਆ ਕਰਵਾਏ ਜਾਣ ਦੀ ਵੀ ਮੰਗ ਕੀਤੀ | ਵਫ਼ਦ 'ਚ ਸੋਨੂੰ ਸਿੰਘ ਕਟਾਰੀਆ, ਸੁਰਜੀਤ ਸਿੰਘ, ਕਾਲਾ ਸਿੰਘ, ਤਰਸੇਮ
Ad Position 22
No active advertisement
ਪਿਛਲੀ ਖ਼ਬਰ ਮੱਧ ਪ੍ਰਦੇਸ਼ ਤੋਂ ਭੁੱਕੀ ਚੂਰਾ ਲੈ ਕੇ ਆਇਆ ਨੌਜਵਾਨ ਕਾਬੂ ਅਗਲੀ ਖ਼ਬਰ ਕਣਕ ਦੀ ਢੋਆ-ਢੁਆਈ ਕਰ ਰਹੇ ਮਜ਼ਦੂਰ ਦੀ ਭੇਦਭਰੀ ਹਾਲਤ 'ਚ ਮੌਤ
Ad Position 24