ਮਾਨਸਾ, 25 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਰੇਲਵੇ ਪੁਲਿਸ ਚੌਕੀ ਨੇ ਮੱਧ ਪ੍ਰਦੇਸ਼ ਤੋਂ ਭੁੱਕੀ ਚੂਰਾ ਡੋਡੇ ਪੋਸਤ ਲਿਆ ਕੇ ਉਸ ਦੀ ਤਸਕਰੀ ਕਰਨ ਵਾਲੇ ਨੌਜਵਾਨ ਨੂੰ ਦਿੱਲੀ ਤੋਂ ਆਈ ਸੁਪਰ ਫਾਸਟ ਐਕਸਪੈੱ੍ਰਸ ਗੱਡੀ ਤੋਂ ਮਾਨਸਾ ਸਟੇਸ਼ਨ 'ਤੇ ਉੱਤਰਦਿਆਂ ਹੀ ਕਾਬੂ ਕੀਤਾ ਹੈ | ਚੌਕੀ ਇੰਚਾਰਜ ਪਾਖਰ ਸਿੰਘ ਨੇ ਦੱਸਿਆ ਕਿ ਹੌਲਦਾਰ ਜਸਵਿੰਦਰ ਸਿੰਘ ਤੇ ਪੁਲਿਸ ਟੀਮ ਨੇ ਚੈਕਿੰਗ ਦੌਰਾਨ ਮੁਸੰਮੀ ਮੁਹੰਮਦ ਇਕਬਾਲ ਉਰਫ਼ ਇਕਬਾਲ ਖਾਨ ਵਾਸੀ ਬਰਨਾਲਾ ਨੂੰ ਕਾਬੂ ਕਰ ਕੇ ਉਸ ਕੋਲੋਂ 7 ਕਿੱਲੋਗ੍ਰਾਮ ਭੁੱਕੀ ਚੂਰਾ ਡੋਡੇ ਪੋਸਤ ਬਰਾਮਦ ਕੀਤਾ ਹੈ | ਉਨ੍ਹਾਂ ਦੱਸਿਆ ਕਿ ਉਸ ਨੇ ਪਿੱਠੂ ਬੈਗ 'ਚ ਭੁੱਕੀ ਚੂਰਾ ਭਰਿਆ ਹੋਇਆ ਸੀ ਅਤੇ ਉਹ ਮੱਧ ਪ੍ਰਦੇਸ ਤੋਂ ਇਹ ਡੋਡੇ ਪੋਸਤ ਲੈ ਕੇ ਆਇਆ ਸੀ ਤੇ ਇਸ ਨੂੰ ਪੰਜਾਬ 'ਚ ਵੇਚਣਾ ਸੀ | ਉਨ੍ਹਾਂ ਦੱਸਿਆ ਕਿ ਉਸ ਖ਼ਿਲਾਫ਼ ਜੀ. ਆਰ. ਪੀ. ਥਾਣਾ ਬਠਿੰਡਾ ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਪਾਖਰ ਸਿੰਘ ਨੇ ਦੱਸਿਆ ਕਿ ਅਦਾਲਤ ਤੋਂ ਰਿਮਾਂਡ ਹਾਸਲ ਕਰ ਕੇ ਉਸ ਤੋਂ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |