06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬੋਹਾ ਵਿਖੇ ਹਮਦਰਦ ਫਾਊਾਡੇਸ਼ਨ ਦੀ ਸਥਾਪਨਾ ਨਾਲ ਲੋੜਵੰਦਾਂ ਦੀ ਮਦਦ <br/>

Ad Position 21
No active advertisement
ਅਜੀਤ ਡੈਸਕ 10-03-2026

ਬੋਹਾ, 9 ਮਾਰਚ (ਰਮੇਸ਼ ਤਾਂਗੜੀ)- ਸਥਾਨਕ ਕਸਬੇ ਦੇ ਮੁਹਤਬਰ ਨੌਜਵਾਨਾਂ ਨੇ ਲੋੜਵੰਦ ਅਤੇ ਪੀੜਤ ਲੋਕਾਂ ਦੀ ਮਦਦ ਕਰਨ ਲਈ 'ਹਮਦਰਦ ਫਾਊਾਡੇਸ਼ਨ ਬੋਹਾ' ਦੀ ਸਥਾਪਨਾ ਕੀਤੀ ਹੈ | ਮਾ. ਗੁਰਜੰਟ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ 'ਚ ਸੁਰਿੰਦਰ ਮੰਗਲਾ, ਦਰਸ਼ਨ ਘਾਰੂ, ਰਾਜਵਿੰਦਰ ਸਵੈਚ, ਸੰਤੋਖ ਸਾਗਰ, ਨਿਰੰਜਣ ਬੋਹਾ, ਕਾ. ਜਗਨ ਨਾਥ, ਨੰਬਰਦਾਰ ਬਲਜੀਤ ਸਿੰਘ, ਸਾਬਕਾ ਐਸ.ਐਚ.ਓ. ਕੁਲਵੰਤ ਸਿੰਘ, ਕੈਪਟਨ ਸ਼ਮਸ਼ੇਰ ਸਿੰਘ, ਕਰਨੈਲ ਸਿੰਘ, ਪਲਵਿੰਦਰ ਸਿੰਘ ਪੰਨੂ, ਬਲਵੀਰ ਸਿੰਘ, ਨਿਖਿਲ ਗੋਇਲ, ਗੋਨੀ ਸਿੰਘ ਆਦਿ ਨੇ ਭਾਗ ਲਿਆ ਅਤੇ ਵੱਖ-ਵੱਖ ਵਕਤਾਵਾਂ ਨੇ ਸਮਾਜ ਦੀ ਨਿੱਘਰ ਰਹੀ ਹਾਲਤ ਤੇ ਘੋਰ ਗ਼ਰੀਬੀ ਦੀ ਹਾਲਤ 'ਚ ਵਗਦੇ ਲੋਕਾਂ ਨੂੰ ਲੀਹ 'ਤੇ ਲਿਆਉਣ ਲਈ ਗੱਲਬਾਤ ਕੀਤੀ | ਮਾ. ਗੁਰਜੰਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਈ ਖੇਤਰਾਂ 'ਚ ਲੋਕਾਂ ਦੇ ਚੁੱਲੇ੍ਹ ਨਹੀਂ ਜਲ ਰਹੇ ਅਤੇ ਲੋਕਾਂ ਦੀਆਂ ਘਰੇਲੂ ਹਾਲਤਾਂ ਠੀਕ ਨਾ ਹੋਣ ਕਾਰਨ ਲੋਕ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾ ਨਹੀਂ ਸਕਦੇ | ਵਧੇਰੇ ਮਾਪੇ ਆਪਣੇ ਘਰਾਂ ਦੀਆਂ ਕੁੜੀਆਂ ਦੇ ਵਿਆਹ ਕਰਨ ਤੋਂ ਵੀ ਅਸਮਰਥ ਹਨ | ਪੀਣ ਦਾ ਪਾਣੀ, ਸਫ਼ਾਈ ਅਤੇ ਭਿਆਨਕ ਬਿਮਾਰੀਆਂ ਨਾਲ ਪੀੜਤ ਲੋਕ ਬਿਨਾਂ ਇਲਾਜ ਤੋਂ ਘਰਾਂ 'ਚ ਤੜਫ਼ ਰਹੇ ਹਨ | ਉਨ੍ਹਾਂ ਕਿਹਾ ਕਿ ਸਮਾਜ ਦੇ ਨਿੱਘਰ ਰਹੇ ਹਾਲਤਾਂ ਨਾਲ ਲੜਨ ਅਤੇ ਹਮਦਰਦੀ ਦੀ ਭਾਵਨਾ ਨਾਲ ਸਾਫ਼ ਸੁੱਖਦੇ ਸਮਾਜ ਦੀ ਸਿਰਜਨਾ ਕਰਨਾ ਹੀ ਫਾਊਾਡੇਸ਼ਨ ਦਾ ਮੁੱਖ ਕੰਮ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਖਿਆਲਾ ਕਲਾਂ ਸਕੂਲ ਤੇ ਝੁਨੀਰ ਕਾਲਜ 'ਚ ਔਰਤ ਦਿਵਸ ਮਨਾਇਆ <br/> ਅਗਲੀ ਖ਼ਬਰ ਆਈ. ਟੀ. ਆਈ. ਬੁਢਲਾਡਾ ਵਿਖੇ ਰੁਜ਼ਗਾਰ ਮੇਲੇ 'ਚ 37 ਵਿਦਿਆਰਥੀਆਂ ਦੀ ਚੋਣ
Ad Position 24