06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਖਿਆਲਾ ਕਲਾਂ ਸਕੂਲ ਤੇ ਝੁਨੀਰ ਕਾਲਜ 'ਚ ਔਰਤ ਦਿਵਸ ਮਨਾਇਆ <br/>

Ad Position 21
No active advertisement
ਐਨਲਾਈਟੈਂਡ ਕਾਲਜ ਝੁਨੀਰ ਵਿਖੇ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਪ੍ਰਬੰਧਕਾਂ ਨਾਲ (ਸੱਜੇ) ਖਿਆਲਾ ਕਲਾਂ ਸਕੂਲ 'ਚ ਮੋਹਰੀ ਵਿਦਿਆਰਥਣ ਦਾ ਸਨਮਾਨ ਕਰਦੇ ਹੋਏ ਸਕੂਲ ਇੰਚਾਰਜ ਰੇਨੂ ਬਾਲਾ | ਅਜੀਤ ਤਸਵੀਰਾਂ <br/> 10-03-2026
ਮਾਨਸਾ/ਝੁਨੀਰ, 9 ਮਾਰਚ (ਧਾਲੀਵਾਲ/ਸਿੰਗਲਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਖਿਆਲਾ ਕਲਾਂ ਵਿਖੇ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਕੂਲ ਇੰਚਾਰਜ ਰੇਨੂ ਬਾਲਾ ਤੇ ਪੋ੍ਰਗਰਾਮ ਅਫ਼ਸਰ ਗੁਰਸ਼ਰਨ ਕੌਰ ਨੇ ਔਰਤ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਪੜ੍ਹਾਈ ਦੇ ਨਾਲ ਨਾਲ ਆਪਣੇ ਹੱਕਾਂ ਪ੍ਰਤੀ ਵੀ ਸੁਚੇਤ ਹੋਣ | ਇਸ ਮੌਕੇ ਪੂਜਾ ਗਰਗ, ਮਨਵਿੰਦਰ ਕੌਰ, ਜਸਵੀਰ ਕੌਰ, ਵਿਨੋਦ ਕੁਮਾਰ, ਹਰਦੀਪ ਸਿੰਘ, ਅਮਨ ਅਗਰਵਾਲ, ਪਲਵਿੰਦਰ ਕੌਰ, ਪੁਸ਼ਪਿੰਦਰ ਕੌਰ, ਸਵਿਤਾ ਰਾਣੀ, ਰਜਨੀ ਗਰਗ, ਗਗਨਦੀਪ ਕੌਰ ਆਦਿ ਹਾਜ਼ਰ ਸਨ | ਵਿਦਿਆਰਥਣਾਂ ਨੇ ਵੀ ਵਿਚਾਰ ਪੇਸ਼ ਕੀਤੇ, ਨੂੰ ਸਨਮਾਨਿਤ ਕੀਤਾ ਗਿਆ |
ਝੁਨੀਰ- ਦਾ ਐਨਲਾਈਟੈਂਡ ਡਿਗਰੀ ਕਾਲਜ ਝੁਨੀਰ ਵਿਖੇ ਵੀ ਔਰਤ ਦਿਵਸ ਮਨਾਇਆ ਗਿਆ | ਵਿਦਿਆਰਥੀਆਂ ਦੇ ਸਲੋਗਨ, ਲੇਖ, ਪਹਿਰਾਵਾ ਪ੍ਰਦਰਸ਼ਨੀ, ਭਾਸ਼ਣ, ਗੀਤ, ਡਾਂਸ ਮੁਕਾਬਲੇ ਕਰਵਾਏ ਗਏ | ਪਹਿਰਾਵਾ ਪ੍ਰਦਰਸ਼ਨੀ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਖ਼ੁਦ ਆਪਣੇ ਪਹਿਰਾਵੇ ਦੇ ਕੱਪੜੇ ਤਿਆਰ ਕੀਤੇ | ਪ੍ਰਬੰਧਕ ਕਮੇਟੀ ਵਲੋਂ ਬੇਅੰਤ ਸਿੰਘ ਧਾਲੀਵਾਲ ਨੇ ਸਭਨਾਂ ਦਾ ਧੰਨਵਾਦ ਕੀਤਾ | ਸਟੇਜ ਸੰਚਾਲਨ ਦੀ ਭੂਮਿਕਾ ਸਹਾਇਕ ਪ੍ਰੋਫੈਸਰ ਲਕਸ਼ਦੀਪ ਕੌਰ ਨੇ ਨਿਭਾਈ | ਮੋਹਰੀ ਵਿਦਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨਾ ਮੰਨਣ ਦੇ ਰੋਸ 'ਚ ਲਗਾਇਆ ਧਰਨਾ <br/> ਅਗਲੀ ਖ਼ਬਰ ਬੋਹਾ ਵਿਖੇ ਹਮਦਰਦ ਫਾਊਾਡੇਸ਼ਨ ਦੀ ਸਥਾਪਨਾ ਨਾਲ ਲੋੜਵੰਦਾਂ ਦੀ ਮਦਦ <br/>
Ad Position 24