10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਬੁਢਲਾਡਾ ਵਿਖੇ 5 ਦਿਨਾਂ ਰੋਗ ਮੁਕਤ ਕੈਂਪ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 11-03-2026
ਬੁਢਲਾਡਾ, 10 ਮਾਰਚ (ਸਵਰਨ ਸਿੰਘ ਰਾਹੀ)-ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ 5 ਰੋਜ਼ਾ ਰੋਗ ਮੁਕਤ ਕੈਂਪ ਸ਼ੁਰੂ ਕੀਤਾ ਗਿਆ ਹੈ | ਸੰਸਥਾ ਦੇ ਮੁਖੀ ਮਾ. ਕੁਲਵੰਤ ਸਿੰਘ ਨੇ ਦੱਸਿਆ ਕਿ ਕੈਂਪ 13 ਮਾਰਚ ਤੱਕ ਲਗਾਤਾਰ ਚੱਲੇਗਾ, 'ਚ ਸੋਲਨ ਹਿਮਾਚਲ ਤੋਂ ਪੁੱਜੇ ਵੈਦ ਰਾਜੇਸ਼ ਕਪੂਰ ਰੋਜ਼ਾਨਾ ਸਵੇਰੇ ਤੇ ਸ਼ਾਮ 7 ਤੋਂ 8 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਨਗੇ | ਸ਼ੁਰੂਆਤ ਜੈਨ ਸਭਾ ਦੇ ਪ੍ਰਧਾਨ ਚਰੰਜੀ ਲਾਲ ਜੈਨ ਨੇ ਕਰਵਾਈ | ਵੈਦ ਕਪੂਰ ਨੇ ਕਿਹਾ ਕਿ ਅਜੋਕੇ ਸਮੇਂ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਢੰਗਾਂ ਨਾਲ ਹੀ ਤੇਜ਼ਾਬ, ਬਲੱਡ ਪੈ੍ਰਸ਼ਰ, ਸ਼ੂਗਰ ਆਦਿ ਤੋਂ ਇਲਾਵਾ ਗੁਰਦਿਆਂ ਲੀਵਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਜਿਸ ਤੋਂ ਬਚਣ ਲਈ ਸਾਨੂੰ ਆਪਣਾ ਖਾਣ-ਪੀਣ ਸੁਧਾਰਨ ਦੀ ਲੋੜ ਹੈ | ਇਸ ਮੌਕੇ ਈ.ਓ. ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਅਨੇਜਾ, ਸੁਖਦਰਸ਼ਨ ਸਿੰਘ ਕੁਲਾਣਾ, ਵਿਜੈ ਕੁਮਾਰ ਗੋਇਲ, ਬਲਵੀਰ ਸਿੰਘ ਕੈਂਥ, ਸਾਬਕਾ ਪੰਚ ਮੇਜਰ ਸਿੰਘ, ਡਾ. ਸੁਰਿੰਦਰ ਕੁਮਾਰ ਤਨੇਜਾ, ਬੰਸੀ ਲਾਲ, ਸੋਹਣ ਸਿੰਘ ਕਣਕਵਾਲੀਆਂ, ਨੱਥਾ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਵੋਤਮ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਮਹਿਲਾ ਬੂਥ ਲੈਵਲ ਅਫ਼ਸਰਾਂ ਦਾ ਡੀ.ਸੀ. ਵਲੋਂ ਸਨਮਾਨ ਅਗਲੀ ਖ਼ਬਰ ਸੀ ਐਮ ਐਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਵਿਖੇ ਬੱਚਿਆਂ ਦੇ ਦੰਦਾਂ ਦੀ ਜਾਂਚ ਸੰਬੰਧੀ ਕੈਂਪ <br/>
Ad Position 24