ਮਾਨਸਾ, 6 ਅਪ੍ਰੈਲ (ਵਿ.ਪ੍ਰਤੀ.)-ਥਾਣਾ ਝੁਨੀਰ ਪੁਲਿਸ ਨੇ ਗੁਰਮੇਲ ਸਿੰਘ ਵਾਸੀ ਲਖਮੀਰਵਾਲਾ ਤੋਂ 80 ਲੀਟਰ ਲਾਹਣ, ਥਾਣਾ ਭੀਖੀ ਪੁਲਿਸ ਨੇ ਕਪੂਰ ਸਿੰਘ ਵਾਸੀ ਕਿਸ਼ਨਗੜ੍ਹ ਫਰਵਾਹੀ ਕੋਲੋਂ 60 ਕਿੱਲੋ, ਜਸਵਿੰਦਰ ਸਿੰਘ ਵਾਸੀ ਕਿਸ਼ਨਗੜ੍ਹ ਫਰਵਾਹੀ ਤੋਂ 340 ਕਿੱਲੋ ਅਤੇ ਸੀਰੋ ਕੌਰ ਵਾਸੀ ਕਿਸ਼ਨਗੜ੍ਹ ਫਰਵਾਹੀ ਕੋਲੋਂ 120 ਕਿੱਲੋ ਲਾਹਣ ਬਰਾਮਦ ਕੀਤਾ ਹੈ | ਚਾਰਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |