22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਾਲਾਜੀ ਮੰਦਰ ਦੇ ਰਸਤੇ 'ਚ ਮਲਬੇ ਦੇ ਲਗੇ ਢੇਰ, ਸ਼ਰਧਾਲੂ ਅਤੇ ਰਾਹਗੀਰ ਹੋ ਰਹੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 11-04-2026
ਰਾਮਪੁਰਾ ਫੂਲ, 10 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਸਥਾਨਕ ਸ਼ਹਿਰ ਵਿਖੇ ਸੀਵਰੇਜ ਵਿਭਾਗ ਦੀ ਲਾਪਰਵਾਹੀ ਕਾਰਨ ਰਾਮਪੁਰਾ ਫੂਲ ਵਿਖੇ ਸਥਿਤ ਸ਼੍ਰੀ ਰਾਮ ਦੂਤ ਬਾਲਾਜੀ ਮੰਦਰ ਤੱਕ ਪਹੁੰਚਣ ਵਾਲਾ ਰਸਤੇ ਤੇ ਭਾਰੀ ਪਰੇਸ਼ਾਨੀਆਂ ਕਾਰਨ ਸ਼ਰਧਾਲੂ ਅਤੇ ਰਾਹਗੀਰ ਪਰੇਸ਼ਾਨ ਹੋ ਰਹੇ ਹਨ | ਸੜਕ 'ਤੇ ਪੁੱਟ ਕੇ ਛੱਡੀ ਮਿੱਟੀ ਅਤੇ ਮਲਬੇ ਦੇ ਵੱਡੇ ਢੇਰਾਂ ਨੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ, ਜਿਸ ਕਾਰਨ ਹਰ ਰੋਜ਼ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਮੁਤਾਬਿਕ ਗਿੱਲ ਕਲਾਂ ਫਾਟਕ ਤੋਂ ਨੈਸ਼ਨਲ ਹਾਈਵੇ ਤੱਕ ਸੀਵਰੇਜ ਪਾਈਪਾਂ ਪਾਉਣ ਲਈ ਸੜਕ ਪੱਟੀ ਗਈ ਸੀ, ਪਰ ਪੱਟੀ ਗਈ ਮਿੱਟੀ ਅਤੇ ਮਲਬਾ ਸੜਕ ਉੱਤੇ ਹੀ ਛੱਡ ਦਿੱਤਾ ਗਿਆ | ਖ਼ਾਸ ਕਰਕੇ ਮੰਦਰ ਵਾਲੇ ਰਸਤੇ 'ਤੇ ਹਾਲਾਤ ਕਾਫੀ ਗੰਭੀਰ ਬਣੇ ਹੋਏ ਹਨ |ਮੰਦਰ ਦੇ ਸਰਪ੍ਰਸਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਲਾਪਰਵਾਹੀ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਇੱਕ ਵਿਅਕਤੀ ਦੀ ਬਾਂਹ ਟੁੱਟਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ | ਗਾਂਧੀ ਨਗਰ ਵਾਸੀਆਂ ਨੇ ਕਿਹਾ ਕਿ ਉਹ ਸੀਵਰੇਜ ਵਿਭਾਗ ਦੇ ਐਸ ਡੀ ਓ ਅਭਿਨਵ ਕੁਮਾਰ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ | ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਐਸ ਡੀ ਓ ਨੂੰ ਦੋ ਦਿਨਾਂ ਅੰਦਰ ਮਲਬਾ ਹਟਾਉਣ ਦੇ ਹੁਕਮ ਦਿੱਤੇ ਸਨ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ | ਵਿਧਾਇਕ ਵਲੋਂ ਦੁਬਾਰਾ ਦਿੱਤੇ ਨਿਰਦੇਸ਼ਾਂ ਨੂੰ ਵੀ ਵਿਭਾਗ ਵੱਲੋਂ ਨਜ਼ਰ-ਅੰਦਾਜ਼ ਕੀਤਾ ਹੈ | ਇਸ ਸਬੰਧੀ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇ ਅਧਿਕਾਰੀ ਇਕ ਵਿਧਾਇਕ ਦੀ ਗੱਲ ਨਹੀਂ ਮੰਨਦੇ ਤਾਂ ਆਮ ਲੋਕਾਂ ਦੀ ਸੁਣਵਾਈ ਕਿਵੇਂ ਹੋਵੇਗੀ |
ਇਲਾਕਾ ਵਾਸੀਆਂ ਅਤੇ ਸ਼ਰਧਾਲੂਆਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਤੁਰੰਤ ਮਿੱਟੀ-ਮਲਬਾ ਹਟਾ ਕੇ ਰਸਤਾ ਸਾਫ਼ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਪ੍ਰਸ਼ਾਸਨ ਵੱਲੋਂ ਜਲਦ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਵਧਦਾ ਰੋਸ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਜਨਮ ਦੇ ਸਕਦਾ ਹੈ | ਇਸ ਸੰਬੰਧੀ ਸੀਵਰੇਜ ਵਿਭਾਗ ਦੇ ਐਸ ਡੀ ਓ ਅਭਿਨਵ ਕੁਮਾਰ ਨੇ ਕਿਹਾ ਕਿ ਉਨਾਂ ਇਸ ਸੜਕ ਵਿਚਕਾਰ ਸੀਵਰੇਜ ਦੀ ਪਾਈਪ ਲਾਈਨ ਪਵਾਈ ਹੈ ਉਨਾਂ ਮੰਨਿਆ ਕਿ ਜਿਹੜੀ ਮਿੱਟੀ ਤੇ ਮਲਬਾ ਰਹਿ ਗਿਆ ਉਨ੍ਹਾਂ ਤਾਂ ਕਰਕੇ ਨਹੀਂ ਚਕਵਾਈ ਕਿਉਂਕਿ ਨਵੀਂ ਸੜਕ ਬਣਾਉਣ ਦੇ ਲੋਕ ਨਿਰਮਾਣ ਵਿਭਾਗ ਪੰਜਾਬ ਵਲੋਂ ਟੈਂਡਰ ਹੋ ਚੁੱਕੇ ਹਨ ਜਲਦੀ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ | ਇਸ ਮੌਕੇ ਜੀਵਨ ਲੱਕੀ ਕੁਮਾਰ, ਜੀਵਨ
Ad Position 22
No active advertisement
ਪਿਛਲੀ ਖ਼ਬਰ ਭਾਰਤ ਸਕਾਊਟਸ ਅਤੇ ਗਾਈਡਜ਼ ਦੀਆਂ ਗਤੀਵਿਧੀਆਂ 'ਚ ਬਠਿੰਡਾ ਪੰਜਾਬ ਵਿਚੋਂ ਮੋਹਰੀ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਨੇ ਆਪ ਦੇ ਕਿਸਾਨ ਵਿੰਗ ਨੂੰ ਕੀਤਾ ਅੱਖੋਂ-ਪਰੋਖੇ, ਕਿਸਾਨ ਸਿਖਲਾਈ ਮੇਲੇ 'ਚ ਨਹੀਂ ਦਿੱਤਾ ਸੱਦਾ
Ad Position 24