22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਭਾਰਤ ਸਕਾਊਟਸ ਅਤੇ ਗਾਈਡਜ਼ ਦੀਆਂ ਗਤੀਵਿਧੀਆਂ 'ਚ ਬਠਿੰਡਾ ਪੰਜਾਬ ਵਿਚੋਂ ਮੋਹਰੀ

Ad Position 21
No active advertisement
ਅਜੀਤ ਡੈਸਕ 11-04-2026
ਬਠਿੰਡਾ, 10 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੀ ਸਾਲਾਨਾ ਡੀ.ਓ.ਸੀ., ਡੀ.ਟੀ.ਸੀ. ਅਤੇ ਜ਼ਿਲ੍ਹਾ ਸਕੱਤਰਾਂ ਦੀ ਮੀਟਿੰਗ ਸਰਕਾਰੀ ਯੂਥ ਹੋਸਟਲ ਡਲਹੌਜ਼ੀ ਵਿਖੇ ਉਂਕਾਰ ਸਿੰਘ, ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ (ਸਕਾਊਟ) ਪੰਜਾਬ ਦੀ ਅਗਵਾਈ ਵਿਚ ਹੋਈ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ਸਟੇਟ ਚੀਫ਼ ਕਮਿਸ਼ਨਰ ਡਾ. ਸੁਖਬੀਰ ਸਿੰਘ ਬੱਲ ਸਮੇਤ ਸਟੇਟ ਟੀਮ ਦੇ ਸਾਰੇ ਮੈਂਬਰ ਹਾਜ਼ਰ ਰਹੇ¢ ਮੀਟਿੰਗ ਦੌਰਾਨ ਪਿਛਲੇ ਸਾਲ ਦੀਆਂ ਗਤੀਵਿਧੀਆਂ ਦਾ ਵਿਸਥਾਰ ਨਾਲ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਆਉਣ ਵਾਲੇ ਸਾਲ ਲਈ ਗਤੀਵਿਧੀਆਂ ਦਾ ਰੋਡ-ਮੈਪ ਤਿਆਰ ਕੀਤਾ ਗਿਆ¢ ਵੱਖ-ਵੱਖ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰਾਂ ਵਲੋਂ ਆਪਣੇ-ਆਪਣੇ ਜ਼ਿਲਿ੍ਹਆਂ ਦੀ ਕਾਰਗੁਜ਼ਾਰੀ ਰਿਪੋਰਟ ਵੀ ਪੇਸ਼ ਕੀਤੀ ਗਈ¢ ਇਸ ਮੌਕੇ ਸਭ ਤੋਂ ਵੱਡੀ ਉਪਲਬਧੀ ਬਠਿੰਡਾ ਜ਼ਿਲ੍ਹੇ ਦੇ ਨਾਮ ਰਹੀ, ਜਿਸ ਨੇ ਲਗਾਤਾਰ ਦੂਜੇ ਸਾਲ ਵੀ ਦੋਵਾਂ ਪ੍ਰਮੁੱਖ ਰੋਲਿੰਗ ਟਰਾਫ਼ੀਆਂ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ¢ ਸਟੇਟ ਪੱਧਰ ਦੀ ਪ੍ਰਾਪਤੀ ਲਈ ਦਿੱਤੀ ਜਾਣ ਵਾਲੀ ਸਟੇਟ ਚੀਫ਼ ਕਮਿਸ਼ਨਰ ਟਰਾਫ਼ੀ ਬਠਿੰਡਾ ਨੇ ਇਸ ਵਾਰ 78.11 ਫ਼ੀਸਦੀ ਅੰਕ ਹਾਸਲ ਕਰਕੇ ਜਿੱਤੀ, ਜਦਕਿ ਪਿਛਲੇ ਸਾਲ ਇਹ ਅੰਕ 68.47 ਫ਼ੀਸਦੀ ਸਨ¢ ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ਦੀ ਪ੍ਰਾਪਤੀ ਲਈ ਦਿੱਤੀ ਜਾਣ ਵਾਲੀ ਬਾਬਾ ਹਰਦਿਆਲ ਸਿੰਘ ਟਰਾਫ਼ੀ ਵੀ ਬਠਿੰਡਾ ਨੇ 80.71 ਫ਼ੀਸਦੀ ਅੰਕਾਂ ਨਾਲ ਆਪਣੇ ਨਾਮ ਕੀਤੀ, ਜੋ ਪਿਛਲੇ ਸਾਲ ਦੇ 63.58 ਫ਼ੀਸਦੀ ਤੋਂ ਕਾਫ਼ੀ ਵਾਧਾ ਦਰਸਾਉਂਦੀ ਹੈ¢ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਬਠਿੰਡਾ ਦੀ ਸਮੁੱਚੀ ਸਕਾਊਟਿੰਗ ਟੀਮ ਦੀ ਮਿਹਨਤ ਅਤੇ ਲਗਨ ਨੂੰ ਜਾਂਦਾ ਹੈ¢ ਜ਼ਿਲ੍ਹਾ ਟੀਮ ਵਿਚ ਅੰਮਿ੍ਤਪਾਲ ਸਿੰਘ ਬਰਾੜ (ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ), ਡਾ. ਸੁਖਪਾਲ ਸਿੰਘ ਸਿੱਧੂ (ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਕੱਬ), ਹਰਦਰਸ਼ਨ ਸਿੰਘ ਸੋਹਲ (ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਰੋਵਰਜ਼), ਰਜਨੀਸ਼ ਬਾਂਸਲ (ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਸਕਾਊਟ), ਅਮਰਿੰਦਰ ਸਿੰਘ ਕੰਗ ਸਹਾਇਕ ਜ਼ਿਲ੍ਹਾ ਟਰੇਨਿੰਗ ਕਮਿਸ਼ਨਰ, ਗੁਰਪਿਆਰ ਸਿੰਘ ਜ਼ਿਲ੍ਹਾ ਟਰੇਨਿੰਗ ਕਮਿਸ਼ਨਰ, ਨਿਰਭੈ ਸਿੰਘ ਭੁੱਲਰ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸਕਾਊਟ ਮਾਸਟਰ ਡਾ. ਸੰਜੀਵ ਨਾਗਪਾਲ, ਸੁਖਜੀਤ ਸਿੰਘ ਪੂਹਲੀ, ਕੁਲਦੀਪ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਜਟਾਣਾ, ਕਮਲਜੀਤ ਸਿੰਘ, ਰਮਨਦੀਪ ਕੌਰ, ਗਰਗਦੀਪ ਸਿੰਘ ਹਾਜ਼ਰ ਸਨ¢ ਟੀਮ ਨਾਲ ਮੌਜੂਦ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਚਮਕੌਰ ਸਿੰਘ ਸਿੱਧੂ ਨੇ ਸਭਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਲਈ ਇਹ ਮਾਣ ਦੀ ਗੱਲ ਹੈ ਕਿ 2 ਸਕਾਊਟ ਮਾਸਟਰ ਅਤੇ 3 ਕੱਬ ਮਾਸਟਰ ਨੇ ਯੂਨਿਟ ਲੀਡਰ ਦਾ ਸਰਵੋਚ ਕੋਰਸ 'ਹਿਮਾਲਿਆ ਵੁੱਡ ਬੈਜ'
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਲੋਕਾਂ 'ਚ ਭਾਰੀ ਉਤਸ਼ਾਹ- ਐਡ: ਸੁੱਚਾ ਸਿੰਘ ਮੁਲਤਾਨੀ <br/> ਅਗਲੀ ਖ਼ਬਰ ਬਾਲਾਜੀ ਮੰਦਰ ਦੇ ਰਸਤੇ 'ਚ ਮਲਬੇ ਦੇ ਲਗੇ ਢੇਰ, ਸ਼ਰਧਾਲੂ ਅਤੇ ਰਾਹਗੀਰ ਹੋ ਰਹੇ ਪ੍ਰੇਸ਼ਾਨ
Ad Position 24