ਗੁਰਦਾਸਪੁਰ, 10 ਅਪ੍ਰੈਲ (ਅਸ਼ੋਕ ਸ਼ਰਮਾ)-ਬੇਟ ਖੇਤਰ ਅੰਦਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 10 ਲੱਖ ਰੁਪਏ ਦਾ ਕਾਰਡ ਬਣਾਉਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਲੋਕ ਰਾਤ 10 ਵਜੇ ਤੱਕ ਆਪਣੀ ਵਾਰੀ ਦੀ ਸੇਵਾ ਕੇਂਦਰਾਂ ਵਿਚ ਉਡੀਕ ਕਰਦੇ ਹਨ | ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵਾਂ ਸ਼ਾਲਾ ਦੇ ਸੇਵਾ ਕੇਂਦਰ ਨੂੰ ਹਦਾਇਤ ਕੀਤੀ ਹੈ ਕਿ ਰੋਜ਼ਾਨਾ ਵੱਧ ਤੋਂ ਵੱਧ ਕਾਰਡ ਲੋਕਾਂ ਦੇ ਬਣਾਏ ਜਾਣ ਤੇ ਹੁਣ ਤੱਕ 1000 ਤੋਂ ਵੱਧ ਕਾਰਡ ਬਣਾਏ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਹਰ ਵਰਗ ਦੇ ਲੋਕ ਉਠਾ ਰਹੇ ਹਨ ਤੇ ਕਈ ਬਿਮਾਰ ਲੋਕਾਂ ਨੇ ਇਸ ਸਹੂਲਤ ਦਾ ਲਾਭ ਲੈ ਵੀ ਲਿਆ ਹੈ | ਜਿਸ ਕਰਕੇ ਲੋਕ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ਲਾਘਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਮੇਰੇ ਹਲਕੇ ਅੰਦਰ 40-45 ਪਿੰਡ ਆਉਂਦੇ ਹਨ ਤੇ ਹਰ ਪਿੰਡ ਵਿਚ 2-2 ਕੈਂਪ ਲਗਾਏ ਜਾ ਚੁੱਕੇ ਹਨ | ਸੇਵਾ ਕੇਂਦਰ ਇੰਚਾਰਜ ਨਿਸ਼ਾਨ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਲੋਕਾਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਲੋਕਾਂ ਦੇ ਕੰਮ ਪਾਰਦਰਸ਼ੀ ਢੰਗ ਨਾਲ ਕੀਤੇ ਜਾ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਇੰਜੀਨੀਅਰ ਤੀਰਥ ਸਿੰਘ, ਲੈਕ: ਸੇਵਾ ਮੁਕਤ ਕਮਲ ਮਨਹਾਸ, ਠਾਕੁਰ ਜਗਦੀਸ਼ ਸਿੰਘ, ਠਾਕੁਰ ਰਮੇਸ਼ ਹਰਚੰਦ, ਬਲਾਕ ਸੰਮਤੀ ਮੈਂਬਰ ਵਜ਼ੀਰ ਸਿੰਘ ਤੇ ਹੋਰ ਵਰਕਰ ਹਾਜ਼ਰ ਸਨ |