07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

8ਵੀਂ ਜਮਾਤ 'ਚ ਬੁਢਲਾਡਾ ਦੀ ਹਰਮਨ ਕੌਰ ਨੇ ਲਹਿਰਾਇਆ ਕਾਮਯਾਬੀ ਦਾ ਝੰਡਾ

Ad Position 21
No active advertisement
ਅਜੀਤ ਡੈਸਕ 12-04-2026
ਬੁਢਲਾਡਾ, 11 ਅਪ੍ਰੈਲ (ਸੁਨੀਲ ਮਨਚੰਦਾ)-ਸਥਾਨਕ ਸ੍ਰੀ ਹਿੱਤ ਅਭਿਲਾਸ਼ੀ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥਣ ਹਰਮਨ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਅਹਿਮਦਪੁਰ ਨੇ 600 ਵਿਚੋਂ 590 ਅੰਕ ਪ੍ਰਾਪਤ ਕਰ ਕੇ ਮੈਰਿਟ ਸੂਚੀ ਵਿਚ ਨਾਂ ਦਰਜ ਕੀਤਾ | ਉਸ ਨੇ ਜ਼ਿਲ੍ਹੇ ਵਿਚੋਂ ਚੌਥਾ ਸਥਾਨ ਅਤੇ ਪੂਰੇ ਪੰਜਾਬ ਵਿਚ ਦਸਵਾਂ ਸਥਾਨ ਹਾਸਲ ਕੀਤਾ | ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥਣ ਦੇ ਘਰ ਵਿਸ਼ੇਸ਼ ਤੌਰ 'ਤੇ ਜਾ ਕੇ ਉਸ ਦਾ ਸਨਮਾਨ ਕੀਤਾ ਗਿਆ | ਸਕੂਲ ਦੇ ਚੇਅਰਮੈਨ ਐਡਵੋਕੇਟ ਮਦਨ ਲਾਲ ਗੋਇਲ ਦੀ ਅਗਵਾਈ 'ਚ ਹਰਮਨ ਕੌਰ ਨੂੰ 21 ਹਜ਼ਾਰ ਰੁਪਏ ਦਾ ਨਗਦ ਇਨਾਮ ਦੇ ਕੇ ਉਸ ਦੀ ਹੌਸਲਾ ਅਫ਼ਜਾਈ ਕੀਤੀ ਗਈ | ਪਿ੍ੰਸੀਪਲ ਲਵਨੀਤ ਸਿੰਗਲਾ, ਉਪ ਪਿ੍ੰਸੀਪਲ ਪਾਇਲ ਰਾਣੀ ਨੇ ਦੱਸਿਆ ਕਿ ਸਕੂਲ ਦੇ 8 ਹੋਰ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਅਤੇ 80 ਫ਼ੀਸਦੀ ਤੋਂ ਵੱਧ ਅੱਠ ਵਿਦਿਆਰਥੀਆਂ ਨੇ ਅੰਕ ਪ੍ਰਾਪਤ ਕੀਤੇ ਹਨ | ਮੈਨੇਜਰ ਸੁਭਾਸ਼ ਬਾਂਸਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਨੇ ਗੰਦੇ ਪਾਣੀ ਦੇ ਨਿਕਾਸ ਲਈ ਪਾਈਪਲਾਈਨ ਦਾ ਕਾਰਜ ਕਰਵਾਇਆ ਸ਼ੁਰੂ ਅਗਲੀ ਖ਼ਬਰ ਗ੍ਰਾਹਕ ਬਣ ਕੇ ਆਏ ਲੁਟੇਰੇ ਨਕਦੀ ਲੁੱਟ ਕੇ ਫ਼ਰਾਰ
Ad Position 24
No active advertisement