ਭੀਖੀ, 11 ਅਪ੍ਰੈਲ (ਬਲਕਾਰ ਸਿੰਘ ਸਹੋਤਾ)- ਭੀਖੀ ਦੇ ਪੰਡਿਤਾਂ ਵਾਲੇ ਛੱਪੜ ਤੋਂ ਗੰਦੇ ਪਾਣੀ ਦੇ ਨਿਕਾਸ ਲਈ ਧਲੇਵਾਂ ਰੋਡ 'ਤੇ ਐਸ. ਟੀ. ਪੀ. ਤੱਕ 76 ਲੱਖ ਦੀ ਲਾਗਤ ਨਾਲ ਪਾਈਪਲਾਈਨ ਪਾਉਣ ਦਾ ਕਾਰਜ ਸ਼ੁਰੂ ਕਰਨ ਸਮੇਂ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਭੀਖੀ ਦਾ ਕਾਇਆ ਕਲਪ ਕਰਨ ਲਈ ਜੰਗੀ ਪੱਧਰ 'ਤੇ ਯਤਨ ਜਾਰੀ ਹਨ | ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਮੁੱਢਲੀ ਜ਼ਰੂਰਤ ਹੈ ਪ੍ਰੰਤੂ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਉੱਕਾ ਧਿਆਨ ਨਹੀਂ ਦਿੱਤਾ ਅਤੇ ਹੁਣ ਬਰਨਾਲਾ ਬਾਈਪਾਸ ਤੋਂ ਲੈ ਕੇ ਧਲੇਵਾਂ ਰੋਡ ਤੱਕ ਗੰਦੇ ਪਾਣੀ ਦੇ ਨਿਕਾਸ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਗਈਆਂ ਹਨ ਅਤੇ ਛੱਪੜਾਂ ਦੇ ਨਵੀਨੀਕਰਨ 'ਤੇ ਵੀ ਵੱਡੀ ਰਾਸ਼ੀ ਖ਼ਰਚੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਰਾਮਬਾਗ ਰੋਡ ਅਤੇ ਗੁਰਦੁਆਰਾ ਰੋਡ 'ਤੇ ਸੀ. ਸੀ. ਦੀਆਂ ਉੱਚ ਸਮਰੱਥਾ ਵਾਲੀਆਂ ਸੜਕਾਂ ਦੇ ਨਿਰਮਾਣ ਦਾ ਕਾਰਜ ਜਾਰੀ ਹੈ | ਉਨ੍ਹਾਂ ਕਿਹਾ ਕਿ ਜਲਦੀ ਹੀ ਹੋਰ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਕਾਰਜ ਸ਼ੁਰੂ ਕੀਤੇ ਜਾਣਗੇ | ਇਸ ਮੌਕੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ, ਆਪ ਆਗੂ ਸੁਖਦੇਵ ਸਿੰਘ, ਕੌਂਸਲਰ ਪਰਵਿੰਦਰ ਗੋਰਾ, ਕੌਂਸਲਰ ਸੁਖਰਾਜ ਦਾਸ, ਕੌਂਸਲਰ ਰਾਮ ਸਿੰਘ, ਕੌਂਸਲਰ ਪ੍ਰੇਮ ਕੁਮਾਰ, ਬਹਾਦਰ ਸਿੰਘ ਅਕਾਲੀ ਆਦਿ ਹਾਜ਼ਰ ਸਨ |
ਵਿਧਾਇਕ ਨੇ ਗੰਦੇ ਪਾਣੀ ਦੇ ਨਿਕਾਸ ਲਈ ਪਾਈਪਲਾਈਨ ਦਾ ਕਾਰਜ ਕਰਵਾਇਆ ਸ਼ੁਰੂ
ਅਜੀਤ ਡੈਸਕ
12-04-2026