ਬਰੇਟਾ, 15 ਅਪ੍ਰੈਲ (ਪਾਲ ਸਿੰਘ ਮੰਡੇਰ)- ਸਥਾਨਕ ਬਿਜਲੀ 66 ਕੇ.ਵੀ. ਬਿਜਲੀ ਗਰਿੱਡ ਵਿਖੇ ਸਰਬੱਤ ਦੇ ਭਲੇ ਅਤੇ ਸੁੱਖ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਬਿਜਲੀ ਮੁਲਾਜ਼ਮ ਆਪਣੀ ਡਿਊਟੀ ਚੰਗੇ ਢੰਗ ਨਾਲ ਨਿਭਾ ਕੇ ਲੋਕਾਂ ਨੂੰ ਨਿਰਵਿਘਨ ਸਪਲਾਈ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਦੇ ਨਵੇਂ ਦਫ਼ਤਰ ਦਾ ਕੰਮ 3 ਮਹੀਨਿਆਂ 'ਚ ਸ਼ੁਰੂ ਹੋ ਜਾਵੇਗਾ | ਐਕਸੀਅਨ ਬੁਢਲਾਡਾ ਰੋਹਿਤ ਮੋਂਗਾ, ਐਸ.ਡੀ.ਓ. ਗੁਰਸੇਵਕ ਸਿੰਘ ਨੇ ਵਿਧਾਇਕ ਬੁੱਧ ਰਾਮ ਅਤੇ ਪਹੁੰਚੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਗ੍ਰੰਥੀ ਸਿੰਘ ਅਤੇ ਸਾਬਕਾ ਜੇ.ਈ. ਭਾਨਾ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਐਸ.ਡੀ.ਓ. ਜਗਵੰਤ ਸਿੰਘ, ਜੇ.ਈ. ਸੁਖਦਰਸ਼ਨ ਸਿੰਘ, ਜੇ.ਈ. ਜਗਜੀਤ ਸਿੰਘ, ਜੇ.ਈ. ਅਮਨਦੀਪ ਸਿੰਘ, ਏ.ਜੇ.ਈ. ਰਣਜੀਤ ਕੁਮਾਰ, ਜੇ.ਈ. ਗਰਿੱਡ ਅਵਤਾਰ ਸਿੰਘ ਆਦਿ ਹਾਜ਼ਰ ਸਨ |