ਚਾਉਕੇ, 1 ਮਈ (ਮਨਜੀਤ ਸਿੰਘ ਘੜੈਲੀ)- ਪੰਜਾਬੀ ਸੂਬੇ ਦੇ ਬਾਨੀ ਸੰਤ ਬਾਬਾ ਫਤਹਿ ਸਿੰਘ ਦੇ ਭਤੀਜੇ ਸੁਖਬੀਰਪਾਲ ਸਿੰਘ ਬਦਿਆਲਾ ਸੁਪਰਡੰਟ ਮਾਰਕੀਟ ਕਮੇਟੀ ਰਾਮਪੁਰਾ ਫੂਲ ਅਤੇ ਅਜੀਤਪਾਲ ਸਿੰਘ ਸਿੱਧੂ ਦੇ ਮਾਤਾ ਜੀ ਸਵ. ਸੁਰਜੀਤ ਕÏਰ ਪਤਨੀ ਸਵ. ਜਥੇਦਾਰ ਮੁਖ਼ਤਿਆਰ ਸਿੰਘ ਬਦਿਆਲਾ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਉਨਾਂ ਦੇ ਘਰ ਪਿੰਡ ਬਦਿਆਲਾ ਵਿਖੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨਾਲ ਇਸ ਦੁੱਖ ਦੀ ਘੜੀ 'ਚ ਗਹਿਰੀ ਹਮਦਰਦੀ ਪ੍ਰਗਟ ਕੀਤੀ¢ ਉਨਾਂ ਕਿਹਾ ਕਿ ਇਨਸਾਨ ਮਾਤਾ ਦਾ ਦੇਣ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ¢ ਉਨਾਂ ਕਿਹਾ ਕਿ ਮਾਤਾ ਸੁਰਜੀਤ ਕÏਰ ਦੇ ਦਿਹਾਂਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ¢ ਉਨਾਂ ਇਸ ਦੁੱਖ ਦੀ ਘੜੀ 'ਚ ਪਰਿਵਾਰ ਨੂੰ ਹÏਸਲਾ ਦਿੱਤਾ¢ ਇਸ ਮÏਕੇ ਸੀਨੀਅਰ ਅਕਾਲੀ ਆਗੂ ਜਥੇਦਾਰ ਕੁਲਵੰਤ ਸਿੰਘ ਗਿੱਲ ਸਰਕਲ ਪ੍ਰਧਾਨ ਰਾਮਪੁਰਾ, ਸੰਦੀਪ ਸਿੰਘ ਬਾਠ, ਜਗਸੀਰ ਸਿੰਘ ਗਿੱਲ ਕਲਾਂ ਸੀਨੀਅਰ ਅਕਾਲੀ ਆਗੂ, ਜਸਵਿੰਦਰ ਸਿੰਘ ਗਿੱਲ ਯੂਥ ਆਗੂ, ਅਜੈਬ ਸਿੰਘ ਬਦਿਆਲਾ ਸੀਨੀਅਰ ਅਕਾਲੀ ਆਗੂ ਤੋਂ ਇਲਾਵਾ ਪਿੰਡ ਬਦਿਆਲਾ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਦੇ ਆਗੂ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ ¢