ਬਠਿੰਡਾ, 1 ਮਈ (ਵੀਰਪਾਲ ਸਿੰਘ)- ਟੈਕਨੀਕਲ ਅਤੇ ਮਕੈਨੀਕਲ ਇੰਪਲਾਈਜ਼ ਯੂਨੀਅਨ ਵਲੋਂ ਮਈ ਦਿਵਸ ਮਨਾਉਂਦੇ ਹੋਏ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਜਥੇਬੰਦੀ ਦੇ ਪ੍ਰਧਾਨ ਸੁਬੇਗ ਸਿੰਘ ਬਿਸਟ ਦੀ ਪ੍ਰਧਾਨਗੀ ਹੇਠ ਰੱਖੇ ਗਏ ਸਮਾਗਮ ਵਿਚ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਯਾਦ ਕੀਤਾ | ਪ੍ਰਧਾਨ ਨੇ ਕਿਹਾ ਕਿ ਮਜ਼ਦੂਰ ਲੋਕ ਦੁਨੀਆਂ ਭਰ ਦੇ ਵਿਕਾਸ ਕੰਮ ਲਈ ਰੀਡ ਦੀ ਹੱਡੀ ਦਾ ਕੰਮ ਕਰ ਰਹੇ ਹਨ, ਮਿਹਨਤ ਹੱਥਾਂ ਨਾਲ ਦੁਨੀਆਂ ਦੀ ਤਰੱਕੀ ਨੂੰ ਅੱਗੇ ਵਧਾਉਣ ਲਈ ਆਪਣਾ ਖ਼ੂਨ ਪਸੀਨਾ ਵਹਾ ਰਹੇ ਹਨ | ਅੱਜ ਵੀ ਦੁਨੀਆਂ ਭਰ ਦੇ ਮਜ਼ਦੂਰਾਂ ਦਾ ਜੀਵਨ ਹੇਠਲੇ ਪੱਧਰ 'ਤੇ ਗੁਜ਼ਰ ਰਿਹਾ ਹੈ | ਮਜ਼ਦੂਰਾਂ ਨੂੰ ਬਣਦਾ ਸਨਮਾਨ ਨਹੀਂ ਮਿਲ ਰਿਹਾ | ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ 14 ਘੰਟੇ ਕੰਮ ਕਰਨ ਵਾਲੇ ਕਾਮਿਆਂ ਲਈ ਸਰਕਾਰੀ ਮੁਲਾਜ਼ਮਾਂ ਦੀ ਤਰ੍ਹਾਂ ਪੈਨਸ਼ਨ ਦੇ ਪ੍ਰਬੰਧ ਕੀਤੇ ਜਾਣ | ਇਸ ਮੌਕੇ ਜਸਵਿੰਦਰ ਸਿੰਘ, ਬੂਟਾ ਰਾਮ, ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ, ਅਸ਼ੋਕ ਸ਼ਰਮਾ, ਗੁਰਜੀਤ ਸਿੰਘ, ਬਲਦੇਵ ਸਿੰਘ, ਗੁਰਮੀਤ ਸਿੰਘ, ਭਾਗ ਦੱਤ, ਹਰਮੇਲ ਸਿੰਘ, ਜੰਟਾ ਸਿੰਘ, ਰੇਸ਼ਮ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ |