ਮਾਨਸਾ- ਜੁਗਰਾਜ ਸਿੰਘ ਦਾ ਜਨਮ 1 ਜਨਵਰੀ 1951 ਨੂੰ ਚਤਿੰਨ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਾਨਸਾ ਵਿਖੇ ਹੋਇਆ | ਭਾਵੇਂ ਉਹ ਬਹੁਤਾ ਪੜ੍ਹੇ ਲਿਖੇ ਨਹੀਂ ਸਨ ਪਰ ਚੇਤਨ ਮਨੁੱਖ ਜ਼ਰੂਰ ਸਨ | ਆਪ ਦਾ ਵਿਆਹ ਗੁਰਮੇਲ ਕੌਰ ਨਾਲ ਹੋਇਆ | ਉਨ੍ਹਾਂ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿਵਾਈ | ਉਨ੍ਹਾਂ ਦਾ ਵੱਡਾ ਪੁੱਤਰ ਭੁਪਿੰਦਰ ਸਿੰਘ ਬੀਰਵਾਲ ਬਹੁਜਨ ਸਮਾਜ ਪਾਰਟੀ ਮਾਨਸਾ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਹੈ ਅਤੇ ਇਨ੍ਹੀਂ ਦਿਨੀਂ ਜ਼ਿਲ੍ਹਾ ਕਚਹਿਰੀਆਂ ਵਿਖੇ ਵਕਾਲਤ ਕਰ ਰਿਹਾ ਹੈ | ਪੂਰਾ ਜੀਵਨ ਕਿਰਤ ਨਾਲ ਜੁੜੇ ਰਹੇ ਜੁਗਰਾਜ ਸਿੰਘ ਸਾਧੂ ਸੁਭਾਅ ਦੇ ਮਾਲਕ ਸਨ | ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਉਨ੍ਹਾਂ ਦਾ ਦਿਹਾਂਤ ਹੋ ਗਿਆ | ਉਨ੍ਹਾਂ ਨਮਿਤ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 3 ਮਈ 2026 ਨੂੰ ਮਾਤਾ ਮਨਸਾ ਦੇਵੀ ਧਰਮਸ਼ਾਲਾ ਚਕੇਰੀਆਂ ਰੋਡ ਮਾਨਸਾ ਵਿਖੇ 12 ਤੋਂ 1 ਵਜੇ ਤੱਕ ਹੋਵੇਗਾ | -ਬਲਵਿੰਦਰ ਸਿੰਘ ਧਾਲੀਵਾਲ