ਮਾਨਸਾ, 4 ਮਈ (ਬਲਵਿੰਦਰ ਸਿੰਘ ਧਾਲੀਵਾਲ)- ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਦੀ ਮੀਟਿੰਗ ਇੱਥੇ ਹੋਈ | ਬੁਲਾਰਿਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਾਲੇ ਤੱਕ ਪੈਨਸ਼ਨਰਾਂ ਦੀ ਪੈਨਸ਼ਨ ਅਤੇ ਮੌਜੂਦਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਖਾਤੇ 'ਚ ਨਹੀਂ ਪਾਈ ਗਈ | ਉਨ੍ਹਾਂ ਕਿਹਾ ਕਿ 18 ਪ੍ਰਤੀਸ਼ਤ ਡੀ.ਏ ਲੈਣ ਲਈ ਅਦਾਲਤਾਂ ਦਾ ਸਹਾਰਾ ਲੈਣ ਤੇ ਸੁਪਰੀਮ ਕੋਰਟ ਵਲੋਂ ਪੈਨਸ਼ਨਰਾਂ/ਮੁਲਾਜ਼ਮਾਂ ਦੇ ਹੱਕ 'ਚ ਫ਼ੈਸਲਾ ਦਿੱਤਾ ਗਿਆ ਹੈ, ਜਿਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਬਕਾਇਆ ਮਹਿੰਗਾਈ ਭੱਤਾ 30 ਜੂਨ ਤੱਕ ਦੇਣ ਦਾ ਫ਼ੈਸਲਾ ਸੁਣਾਇਆ ਗਿਆ ਹੈ ਪਰ 'ਆਪ' ਸਰਕਾਰ ਇਸ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਮੰਗ ਕੀਤੀ ਕਿ ਬਕਾਇਆ ਮਹਿੰਗਾਈ ਭੱਤਾ ਬਿਨਾਂ ਦੇਰੀ ਇਕੋ ਕਿਸ਼ਤ 'ਚ ਜਾਰੀ ਕਰ ਕੇ ਖਾਤਿਆਂ 'ਚ ਪਾਇਆ ਜਾਵੇ | ਸੰਸਥਾ ਦੇ ਕਾਨੂੰਨੀ ਸਲਾਹਕਾਰ ਰਾਮ ਸਿੰਘ ਅੱਕਾਂਵਾਲੀ ਨੇ ਪੈਨਸ਼ਨਰਾਂ ਦੇ ਹੱਕ 'ਚ ਚੱਲ ਰਹੀਆਂ ਰਿੱਟ ਪਟੀਸ਼ਨਾਂ ਅਤੇ ਨਵੇਂ ਆਏ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਦਰਸ਼ਨ ਕੁਮਾਰ ਗੇਹਲੇ, ਅਮਰਜੀਤ ਸਿੰਘ ਭਾਈਰੂਪਾ, ਜਗਜੀਤ ਸਿੰਘ ਨੰਗਲ ਕਲਾਂ, ਪ੍ਰੀਤਮ ਸਿੰਘ ਬੁਢਲਾਡਾ, ਸੁਖਦੇਵ ਸਿੰਘ ਕੁੱਤੀਵਾਲ, ਭੋਲਾ ਸਿੰਘ ਬੋਹਾ, ਰਾਮਜੀ ਦਾਸ, ਗੁਰਜੰਟ ਸਿੰਘ ਫੱਤਾ ਮਾਲੋਕਾ, ਫਲੇਲ ਸਿੰਘ, ਹਰਦੀਪ ਸਿੰਘ ਲੱਲੂਆਣਾ, ਜਸਪਾਲ ਸਿੰਘ ਸਮਾਓਾ, ਬਿੱਕਰ ਸਿੰਘ, ਹਰਪਾਲ ਸਿੰਘ, ਸਤਨਾਮ ਸਿੰਘ ਉੱਡਤ ਸੈਦੇਵਾਲਾ, ਗੁਰਪਿਆਰ ਸਿੰਘ, ਗੁਰਦੀਪ ਸਿੰਘ ਚੁੱਘਾ ਕਲਾਂ, ਰਾਕੇਸ਼ ਕੁਮਾਰ ਮਾਨਸਾ, ਕੁਲਵੰਤ ਸਿੰਘ ਮਾਨਸਾ, ਭੋਲਾ ਸਿੰਘ ਗੁਰਨੇ ਖ਼ੁਰਦ ਆਦਿ ਹਾਜ਼ਰ ਸਨ |
ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਇਕੱਤਰਤਾ ਦੌਰਾਨ ਅਹਿਮ ਵਿਚਾਰਾਂ
ਅਜੀਤ ਡੈਸਕ
05-05-2026