18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਤੇ ਨਗਰ ਪੰਚਾਇਤ ਬੋਹਾ ਤੇ ਜੋਗਾ ਦੀਆਂ ਚੋਣਾਂ ਲਈ 388 ਨਾਮਜ਼ਦਗੀਆਂ ਦਾਖਲ-ਆਖ਼ਰੀ ਦਿਨ 261 ਉਮੀਦਵਾਰਾਂ ਨੇ ਕਾਗ਼ਜ ਭਰੇ <br/>

Ad Position 21
No active advertisement
ਅਜੀਤ ਡੈਸਕ 17-05-2026
ਮਾਨਸਾ, 16 ਮਈ (ਰਾਵਿੰਦਰ ਸਿੰਘ ਰਵੀ)- 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਮਾਨਸਾ, ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਬੋਹਾ ਤੇ ਜੋਗਾ ਦੀਆਂ ਚੋਣਾਂ ਲਈ ਕੁੱਲ 388 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਆਖ਼ਰੀ ਦਿਨ 261 ਉਮੀਦਵਾਰਾਂ ਨੇ ਕਾਗ਼ਜ ਭਰੇ | ਮਾਨਸਾ ਵਿਖੇ ਵੱਖ-ਵੱਖ ਪਾਰਟੀਆਂ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਸਮੇਤ 132 ਨਾਮਜ਼ਦਗੀਆਂ ਹੋਈਆਂ ਹਨ | ਇਸੇ ਤਰ੍ਹਾਂ ਬੁਢਲਾਡਾ 92, ਬਰੇਟਾ 'ਚ 61 ਉਮੀਦਵਾਰਾਂ ਨੇ ਕਾਗ਼ਜ਼ ਭਰੇ ਹਨ | ਨਗਰ ਪੰਚਾਇਤ ਬੋਹਾ ਵਿਖੇ 59 ਅਤੇ ਜੋਗਾ 'ਚ ਸਿਰਫ਼ 44 ਉਮੀਦਵਾਰਾਂ ਨੇ ਹੀ ਫਾਰਮ ਭਰੇ | ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਆਖ਼ਰੀ ਦਿਨ ਵੱਡੀ ਗਿਣਤੀ 'ਚ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਉਨ੍ਹਾਂ ਦੱਸਿਆ ਕਿ 18 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 19 ਮਈ ਨੂੰ ਕਾਗ਼ਜ਼ ਵਾਪਸ ਲਏ ਜਾ ਸਕਦੇ ਹਨ |
ਨਗਰ ਕੌਂਸਲ ਬੁਢਲਾਡਾ 'ਚ 92 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਨਗਰ ਕੌਂਸਲ ਬੁਢਲਾਡਾ ਦੇ 19 ਵਾਰਡਾਂ ਲਈ ਆਖ਼ਰੀ ਦਿਨ 60 ਨਾਮਜ਼ਦਗੀਆਂ ਦਾਖਲ ਹੋਣ ਉਪਰੰਤ ਕੁੱਲ 92 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕਰਵਾਏ ਹਨ | ਰਿਟਰਨਿੰਗ ਅਫ਼ਸਰ ਨਗਰ ਕੌਂਸਲ-ਕਮ-ਉਪ ਮੰਡਲ ਮੈਜਿਸਟਰੇਟ ਬੁਢਲਾਡਾ ਨੇ ਦੱਸਿਆ ਕਿ ਇਨ੍ਹਾਂ ਦਾਖਲ ਨਾਮਜ਼ਦਗੀਆਂ ਦੀ ਪੜਤਾਲ 18 ਮਈ ਸੋਮਵਾਰ ਨੂੰ ਸਵੇਰੇ 11 ਵਜੇ ਕੀਤੀ ਜਾਵੇਗੀ ਜਦਕਿ 19 ਮਈ ਨੂੰ ਦੁਪਹਿਰ 3 ਵਜੇ ਤੋਂ ਪਹਿਲਾਂ ਨਾਮਜ਼ਦਗੀਆਂ ਵਾਪਸ ਲਈਆ ਜਾ ਸਕਣਗੀਆਂ | ਜ਼ਿਕਰਯੋਗ ਹੈ ਕਿ ਕੁਲ ਦਾਖਲ ਹੋਈਆਂ 92 ਨਾਮਜ਼ਦਗੀਆਂ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ 19 ਵਾਰਡਾਂ 'ਤੇ ਉਮੀਦਵਾਰ ਖੜੇ੍ਹ ਕੀਤੇ ਹਨ | ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਆਪ ਉਮੀਦਵਾਰ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਅਤੇ ਚੋਣ ਵਾਅਦੇ ਮੁਤਾਬਿਕ ਪੂਰੀਆਂ ਕੀਤੀਆਂ ਗਰੰਟੀਆਂ ਕਰ ਕੇ ਮਾਣ ਨਾਲ ਵੋਟਾਂ ਮੰਗਣਗੇ |
ਨਗਰ ਪੰਚਾਇਤ ਬੋਹਾ ਦੀ ਚੋਣ ਦੇ ਆਖ਼ਰੀ ਦਿਨ ਉਮੀਦਵਾਰਾਂ ਦੀ ਗਿਣਤੀ 59 ਹੋਈ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਨਗਰ ਪੰਚਾਇਤ ਬੋਹਾ ਵਿਖੇ ਆਖ਼ਰੀ ਦਿਨ ਆਰ.ਓ. ਰਾਹੁਲ ਲੋਟੀਆ ਅਤੇ ਆਰ.ਓ. ਸਤੀਸ਼ ਕੁਮਾਰ ਸਮੇਤ ਸਟਾਫ਼ ਨੇ 3 ਵਜੇ ਤੱਕ ਉਮੀਦਵਾਰਾਂ ਦੇ ਕਾਗ਼ਜ਼ ਦਾਖਲ ਕਰਵਾਏ | ਅੱਜ 42 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ | ਇਸ ਪ੍ਰਕਿਰਿਆ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਹਾਕਮਵਾਲਾ, ਕੋਰ ਕਮੇਟੀ ਮੈਂਬਰ ਬੱਲਮ ਸਿੰਘ ਕਲੀਪੁਰ ਅਤੇ ਜਤਿੰਦਰ ਸਿੰਘ ਸੋਢੀ ਸ਼ਹਿਰੀ ਪ੍ਰਧਾਨ, ਜਥੇ: ਜੋਗਾ ਸਿੰਘ ਬੋਹਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਅਕਾਲੀ ਦਲ ਵਲੋਂ 12 ਵਾਰਡਾਂ 'ਚ ਉਮੀਦਵਾਰਾਂ ਦੀ ਹਮਾਇਤ ਕੀਤੀ ਜਾ ਰਹੀ ਹੈ | ਵੱਡੀ ਗਿਣਤੀ 'ਚ ਆਜ਼ਾਦ ਉਮੀਦਵਾਰ ਮੈਦਾਨ 'ਚ ਆਏ ਹਨ | ਜਾਣਕਾਰੀ ਅਨੁਸਾਰ ਵਾਰਡ ਨੰਬਰ 1 ਤੋਂ 5 ਉਮੀਦਵਾਰ, ਵਾਰਡ ਨੰਬਰ 2 ਐਸ.ਸੀ. ਤੋਂ 4, ਵਾਰਡ ਨੰਬਰ 3 ਬੀ.ਸੀ ਤੋਂ 4, ਵਾਰਡ ਨੰਬਰ 4 ਐਸ.ਸੀ. ਤੋਂ 7, ਵਾਰਡ ਨੰਬਰ 5 ਐਸ.ਸੀ. ਔਰਤਾਂ ਲਈ ਤੋਂ 4, ਵਾਰਡ ਨੰਬਰ 6 ਤੋਂ 3, ਵਾਰਡ ਨੰਬਰ 7 ਔਰਤਾਂ ਲਈ ਤੋਂ 4, ਵਾਰਡ ਨੰਬਰ 8 ਐਸ.ਸੀ. ਔਰਤਾਂ ਲਈ ਤੋਂ 5, ਵਾਰਡ ਨੰਬਰ 9 ਔਰਤਾਂ ਲਈ ਤੋਂ 5, ਵਾਰਡ ਨੰਬਰ 10 ਜਨਰਲ ਤੋਂ 8, ਵਾਰਡ ਨੰਬਰ 11 ਔਰਤਾਂ ਲਈ ਤੋਂ 4, ਵਾਰਡ ਨੰਬਰ 12 ਜਨਰਲ ਤੋਂ 3 ਉਮੀਦਵਾਰ, ਵਾਰਡ ਨੰਬਰ 13 ਜਨਰਲ ਤੋਂ 4 ਉਮੀਦਵਾਰ ਮੈਦਾਨ 'ਚ ਡਟ ਗਏ ਹਨ | ਵਾਰਡ ਨੰਬਰ 13 'ਚ ਹਰਦੇਵ ਸਿੰਘ, ਜਗਤਾਰ ਸਿੰਘ ਜੱਗਾ ਅਤੇ ਜਗਸੀਰ ਸਿੰਘ ਵਿਚਾਰ ਮੁਕਾਬਲਾ ਹੈ | ਅੱਜ ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 1 ਤੋਂ ਸੀਤਾ ਕੌਰ, 2 ਤੋਂ ਸੰਤੋਖ ਸਿੰਘ ਸਾਗਰ, 3 ਤੋਂ ਬੰਤ ਸਿੰਘ ਮੰਘਾਣੀਆਂ, 4 ਤੋਂ ਲਖਵੀਰ ਸਿੰਘ, 5 ਤੋਂ ਸਵਰਨ ਕੌਰ, 6 ਤੋਂ ਕਰਮਜੀਤ ਸਿੰਘ ਫ਼ੌਜੀ, 7 ਤੋਂ ਕੁਲਵਿੰਦਰ ਸਿੰਘ, 8 ਤੋਂ ਸੁਖਵਿੰਦਰ ਕੌਰ, 9 ਤੋਂ ਸੁਖਪ੍ਰੀਤ ਕੌਰ, 10 ਤੋਂ ਕਮਲਦੀਪ ਸਿੰਘ ਬਾਵਾ, 11 ਤੋਂ ਸਿਮਰਜੀਤ ਕੌਰ, 12 ਤੋਂ ਬੂਟਾ ਸਿੰਘ ਅਤੇ ਵਾਰਡ ਨੰਬਰ 13 ਤੋਂ ਜਗਸੀਰ ਸਿੰਘ ਸਮੇਤ ਸਾਰੇ 13 ਵਾਰਡਾਂ 'ਚ ਸਾਬਕਾ ਪ੍ਰਧਾਨ ਸੁਖਜੀਤ ਕੌਰ ਬਾਵਾ, ਕਮਲਜੀਤ ਸਿੰਘ ਬਾਵਾ, ਜੱਗਾ ਸਿੰਘ ਸਣੇ ਆਪ ਆਗੂਆਂ ਨੇ ਉਕਤ ਉਮੀਦਵਾਰਾਂ ਨੂੰ ਖੜ੍ਹੇ ਕਰਵਾਇਆ | 13 ਵਾਰਡਾਂ 'ਚ 3 ਉਮੀਦਵਾਰਾਂ ਨੇ ਭਾਜਪਾ ਵਲੋਂ ਕਾਗ਼ਜ਼ ਭਰੇ ਗਏ |
ਬਰੇਟਾ ਨਗਰ ਕੌਂਸਲ ਲਈ 61 ਨਾਮਜ਼ਦਗੀਆਂ ਦਾਖਲ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਅਖੀਰਲੇ ਤੱਕ ਕੁੱਲ 13 ਵਾਰਡਾਂ ਵਿਚ 61 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਚੋਣ ਅਧਿਕਾਰੀ ਹਰਜਿੰਦਰ ਸਿੰਘ ਜੱਸਲ ਐਸ. ਡੀ. ਐਮ. ਸਰਦੂਲਗੜ੍ਹ ਨੇ ਦੱਸਿਆ ਕਿ ਵਾਰਡ ਨੰਬਰ 1 ਵਿਚੋਂ 6, ਵਾਰਡ ਨੰਬਰ 2 ਵਿਚੋਂ 4, ਵਾਰਡ ਨੰਬਰ 3 ਤੋਂ 5, ਵਾਰਡ ਨੰਬਰ 4 ਤੋਂ 8, ਵਾਰਡ ਨੰਬਰ 5 ਤੋਂ 3, ਵਾਰਡ ਨੰਬਰ 6 ਤੋਂ 4, ਵਾਰਡ ਨੰਬਰ 7 ਤੋਂ 5, ਵਾਰਡ ਨੰਬਰ 8 ਤੋਂ 7, ਵਾਰਡ ਨੰਬਰ 9 ਤੋਂ 4, ਵਾਰਡ ਨੰਬਰ 10 ਤੋਂ 3, ਵਾਰਡ ਨੰਬਰ 11 ਤੋਂ 3, ਵਾਰਡ ਨੰਬਰ 12 ਤੋਂ 5 ਅਤੇ ਵਾਰਡ ਨੰਬਰ 13 ਤੋਂ 4 ਉਮੀਦਵਾਰਾਂ ਨੇ ਕਾਗ਼ਜ਼ ਦਾਖਲ ਕੀਤੇ | ਜ਼ਿਕਰਯੋਗ ਹੈ ਕਿ ਭਾਜਪਾ ਵਲੋਂ 2 ਉਮੀਦਵਾਰਾਂ ਅਤੇ ਆਮ ਆਦਮੀ ਪਾਰਟੀ ਵਲੋਂ 4 ਵਾਰਡਾਂ 'ਚੋਂ ਚੋਣ ਨਿਸ਼ਾਨ 'ਤੇ ਉਮੀਦਵਾਰ ਖੜੇ੍ਹ ਕੀਤੇ ਗਏ ਹਨ | ਹੋਰ ਕਿਸੇ ਵੀ ਪਾਰਟੀ ਵਲੋਂ ਕੋਈ ਵੀ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ |
ਨਗਰ ਪੰਚਾਇਤ ਚੋਣਾਂ ਜੋਗਾ 'ਚ 44 ਨਾਮਜ਼ਦਗੀ ਪੱਤਰ ਦਾਖਲ
ਜੋਗਾ ਤੋਂ ਹਰਜਿੰਦਰ ਸਿੰਘ ਚਹਿਲ ਅਨੁਸਾਰ- ਨਗਰ ਪੰਚਾਇਤ ਜੋਗਾ ਲਈ ਅਖੀਰਲੇ ਦਿਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਦਾਖ਼ਲ ਪੱਤਰ ਭਰੇ ਗਏ | ਆਰ. ਓ. ਡਾ. ਰਵੀਕਾਂਤ ਅਤੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਜੋਗਾ ਨੇ ਦੱਸਿਆ ਕਿ ਨਗਰ ਪੰਚਾਇਤ ਚੋਣਾਂ ਸਬ ਤਹਿਸੀਲ ਵਿੱਚ ਅੱਜ 44 ਨਾਮਜ਼ਦਗੀ ਦਾਖਲ ਹੋਏ ਹਨ, ਜਿਸ ਵਿੱਚ ਆਜ਼ਾਦ ਉਮੀਦਵਾਰ ਵਜੋਂ ਗੁਰਮੀਤ ਸਿੰਘ ਵੱਲੋਂ ਦੋ ਵਾਰਡਾਂ ਵਿਚੋਂ ਦੋ ਫਾਈਲਾਂ ਦਾਇਰ ਕੀਤੀਆਂ ਹਨ | ਆਮ ਆਦਮੀ ਪਾਰਟੀ ਦੇ 9 ਉਮੀਦਵਾਰਾਂ ਨੇ ਅਤੇ ਬਸਪਾ ਦੋ ਉਮੀਦਵਾਰਾਂ ਨੇ ਬਾਕੀ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਦਾਖਲ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਘਣੀਏ ਕੇ ਬੇਟ ਦੇ ਖੇਤਾਂ ਵਿੱਚੋਂ 500 ਗ੍ਰਾਮ ਆਈਸ ਤੇ ਪਾਕਿਸਤਾਨੀ ਡਰੋਨ ਬਰਾਮਦ ਅਗਲੀ ਖ਼ਬਰ ਨਗਰ ਕੌਂਸਲ ਮਾਨਸਾ ਦੀ ਚੋਣ ਲਈ ਰਾਜਨੀਤਕ ਪਾਰਟੀਆਂ 'ਚ ਭਾਰੀ ਉਤਸ਼ਾਹ <br/>
Ad Position 24