02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੰਜਾਬ ਸਰਕਾਰ ਨੇ ਕੇਂਦਰ ਦੇ ਇਸ਼ਾਰੇ 'ਤੇ ਬਾਰਡਰ ਮੋਰਚੇ ਦੀ ਪਿੱਠ 'ਚ ਛੁਰਾ ਮਾਰਿਆ- ਡੱਲੇਵਾਲ <br/>

Ad Position 21
No active advertisement
ਅਜੀਤ ਡੈਸਕ 21-05-2026
ਬਰੇਟਾ, 20 ਮਈ (ਜੀਵਨ ਸ਼ਰਮਾ)- ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਫ਼ਸਲਾਂ ਦੇ ਗਰੰਟੀ ਬਿੱਲ ਪਾਸ ਕਰਵਾਉਣ ਲਈ ਲਗਾਏ ਗਏ ਮੋਰਚਿਆਂ ਨੂੰ ਉਠਾ ਕੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕਿਸਾਨੀ ਸੰਘਰਸ਼ ਦੀ ਪਿੱਠ 'ਚ ਛੁਰਾ ਮਾਰਿਆ ਸੀ ਜਦਕਿ ਮੋਰਚਾ ਫ਼ਸਲਾਂ 'ਤੇ ਪੱਕਾ ਖ਼ਰੀਦ ਗਰੰਟੀ ਬਿੱਲ ਲੈਣ ਦੇ ਕਿਨਾਰਾ ਪੁੱਜ ਗਿਆ ਸੀ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪਿੰਡ ਧਰਮਪੁਰਾ ਵਿਖੇ ਇਕਾਈ ਜਥੇਬੰਦੀ ਵਲੋਂ ਕਰਵਾਏ ਗਏ ਕਿਸਾਨ ਮਿਲਣੀ ਦੌਰਾਨ ਪ੍ਰਗਟਾਏ | ਉਨ੍ਹਾਂ ਕਿਹਾ ਕਿ ਜੇਕਰ ਉਪਰੋਕਤ ਮੋਰਚਿਆਂ ਦੇ ਦਬਾਅ ਹੇਠ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਸਾਰੀਆਂ ਫ਼ਸਲਾਂ 'ਤੇ ਐਮ. ਐਸ. ਪੀ. ਮਿਲ ਜਾਂਦੀ ਤਾਂ ਸੂਬੇ 'ਚ ਝੋਨੇ ਦੀ ਬਿਜਾਈ ਕਾਰਨ ਦਿਨੋਂ ਦਿਨ ਥੱਲੇ ਜਾ ਰਿਹਾ ਪਾਣੀ ਬਚ ਜਾਣਾ ਸੀ ਪਰ ਮਾਨ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਬਚਾਉਣ ਤੇ ਕੇਂਦਰ ਸਰਕਾਰ ਨੂੰ ਖ਼ੁਸ਼ ਕਰਨ ਲਈ ਰਾਤ ਨੂੰ ਮੋਰਚਿਆਂ 'ਤੇ ਹਮਲਾ ਕਰ ਕੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਮਰੀਕਾ ਵਰਗੇ ਦੇਸ਼ਾਂ ਨਾਲ ਸਮਝੌਤੇ ਕਰ ਕੇ ਦੇਸ਼ ਦਾ ਖ਼ਾਸਕਰ ਕਿਸਾਨੀ ਦਾ ਵੱਡਾ ਨੁਕਸਾਨ ਕਰ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਾਜਨੀਤਕ ਪਾਰਟੀਆਂ ਕਿਸਾਨ ਹਿਤੈਸ਼ੀ ਨਹੀਂ ਹਨ, ਇਸ ਲਈ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਰਖਵਾਲੀ ਲਈ ਜਥੇਬੰਦੀ 'ਚ ਆਉਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਗੋਬਿੰਦਪੁਰਾ, ਗੁਰਚਰਨ ਸਿੰਘ ਭੀਖੀ, ਗੁਰਚੇਤ ਸਿੰਘ ਟਾਹਲੀਆਂ, ਜਗਰਾਜ ਸਿੰਘ ਹੀਰੋਂ ਕਲਾਂ, ਬਲਜੀਤ ਸਿੰਘ, ਸਿਕੰਦਰ ਸਿੰਘ, ਸੱਤਨਾਮ ਸਿੰਘ ਰੰਧਾਵਾ, ਮਲਕੀਤ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇੇ ਰੋਸ ਵਜੋਂ ਗੜ੍ਹਸ਼ੰਕਰ ਦੇ ਮੈਡੀਕਲ ਸਟੋਰ ਬੰਦ ਰਹੇ ਅਗਲੀ ਖ਼ਬਰ ਮਾਨਸਾ ਜ਼ਿਲੇ੍ਹ 'ਚ ਨਗਰ ਕੌਂਸਲ/ਪੰਚਾਇਤ ਚੋਣਾਂ 'ਚ 308 ਉਮੀਦਵਾਰ ਚੋਣ ਮੈਦਾਨ 'ਚ
Ad Position 24