02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇੇ ਰੋਸ ਵਜੋਂ ਗੜ੍ਹਸ਼ੰਕਰ ਦੇ ਮੈਡੀਕਲ ਸਟੋਰ ਬੰਦ ਰਹੇ

Ad Position 21
No active advertisement
ਅਜੀਤ ਡੈਸਕ 21-05-2026
ਗੜ੍ਹਸ਼ੰਕਰ, 20 ਮਈ (ਧਾਲੀਵਾਲ) - ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦਿੱਤੇ ਸੱਦੇ 'ਤੇ ਰੋਸ ਵਜੋਂ ਗੜ੍ਹਸ਼ੰਕਰ ਦੇ ਮੈਡੀਕਲ ਸਟੋਰ ਦਿਨ ਭਰ ਬੰਦ ਰਹੇ | ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ, ਸੂਬਾ ਜਨਰਲ ਸਕੱਤਰ ਜੀ.ਐੱਸ. ਚਾਵਲਾ ਅਤੇ ਰਵੀ ਸ਼ੰਕਰ ਨੰਦਾ ਕਾਰਜਕਾਰੀ ਮੈਂਬਰ ਪੰਜਾਬ ਫਾਰਮੇਸੀ ਕੌਂਸਲ ਦੇ ਨਿਰਦੇਸ਼ ਤਹਿਤ ਗੜ੍ਹਸ਼ੰਕਰ ਦੇ ਸਮੂਹ ਮੈਡੀਕਲ ਸਟੋਰ ਮਾਲਕਾਂ ਨੇ ਹੜਤਾਲ ਕਰਦਿਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟਾਇਆ ਕੈਮਿਸਟ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਰਾਜਵਰਿੰਦਰ ਸਿੰਘ ਰਾਜਾ, ਸਕੱਤਰ ਬਲਦੇਵ ਸ਼ਰਮਾ, ਕੈਸ਼ੀਅਰ ਜਗਮੋਹਨ ਸਿੰਘ ਮਨੋਚਾ ਨੇ ਕਿਹਾ ਕਿ ਪੰਜਾਬ ਦੇ ਕੈਮਿਸਟ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਜਿਨ੍ਹਾਂ ਵੱਲ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਇਕੱਲਾ ਰਾਜ ਹੈ ਜਿੱਥੇ ਡੱਰਗ ਐਂਡ ਕਾਸਮੈਟਿਕ ਐਕਟ 1940 ਨੂੰ ਕਈ ਵਾਧੂ ਅਤੇ ਗੈਰ ਜ਼ਰੂਰੀ ਸ਼ਰਤਾਂ ਨਾਲ ਲਾਗੂ ਕੀਤਾ ਗਿਆ ਹੈ, ਜਦਕਿ ਹੋਰ ਰਾਜਾਂ ਵਿਚ ਇਹ ਸ਼ਰਤਾਂ ਲਾਗੂ ਨਹੀਂ ਹਨ | ਇਸ ਕਰਕੇ ਪੰਜਾਬ ਦੇ ਹਜ਼ਾਰਾਂ ਕੈਮਿਸਟ ਅਤੇ ਫਾਰਮਾਸਿਸਟ ਰੋਜ਼ਗਾਰ ਅਤੇ ਵਪਾਰ ਸਬਪੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਫਾਰਮਾਸਿਸਟ ਰਜਿਸਟ੍ਰੇਸ਼ਨ ਤੋਂ ਬਾਅਦ ਡਰੱਗ ਅਤੇ ਲਾਇਸੈਂਸ ਲਈ 3 ਸਾਲ ਦੇ ਤਜ਼ਰਬੇ ਦੀ ਲਾਜ਼ਮੀ ਸ਼ਰਤ ਹੈ | ਦੇਸ਼ ਦੇ ਜ਼ਿਆਦਾਤਰ ਰਾਜਾਂ ਵਿਚ ਰਜਿਸਟ੍ਰੇਸ਼ਨ ਤੋਂ ਤੁਰੰਤ ਬਾਅਦ ਲਾਇਸੈਂਸ ਦੀ ਯੋਗਤਾ ਮਿਲ ਜਾਂਦੀ ਹੈ ਪਰ ਪੰਜਾਬ ਵਿਚ ਇਸ ਸ਼ਰਤ ਕਾਰਨ ਹਜ਼ਾਰਾਂ ਯੋਗ ਫਾਰਮਾਸਿਸਟ ਬੇਰੁਜ਼ਗਾਰ ਹੋ ਰਹੇ ਹਨ | ਕੈਮਿਸਟ ਦੁਕਾਨਾਂ ਵਿਚਕਾਰ 100 ਮੀਟਰ ਦੀ ਦੂਰੀ ਦੀ ਸ਼ਰਤ ਵੀ ਵੱਡੀ ਸਮੱਸਿਆ ਬਣ ਚੁੱਕੀ ਹੈ | ਇਸ ਕਾਰਨ ਕਈ ਫਾਰਮਾਸਿਸਟ ਅਤੇ ਦੁਕਾਨ ਮਾਲਕ ਆਪਣੇ ਕੋਲ ਦੁਕਾਨ ਹੋਣ ਦੇ ਬਾਵਜੂਦ ਵੀ ਵਪਾਰ ਸ਼ੁਰੂ ਨਹੀਂ ਕਰ ਸਕਦੇ | ਨਵਾਂ ਆਨਲਾਈਨ ਪੋਰਟਲ ਸਿਸਟ ਵੀ ਰਿਟੇਲਰਾਂ ਅਤੇ ਹੋਲਸੇਟਰਾਂ ਲਈ ਸੁਵਿਧਾ ਦੀ ਬਜਾਏ ਤਕਨੀਕੀ ਅਤੇ ਕਾਰੋਬਾਰੀ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਲਈ ਲੜਨ ਦੀ ਬਜਾਏ ਕੁਝ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਕੈਮਿਸਟ ਭਾਈਚਾਰੇ ਨੂੰ ਗੁੰਮਰਾਹ ਕਰ ਰਹੇ |
ਤਲਵਾੜਾ ਬਲਾਕ ਵਿਚ ਕੈਮਿਸਟਾਂ ਦੀ ਹੜਤਾਲ, ਦਵਾਈਆਂ ਦੀਆਂ ਦੁਕਾਨਾਂ ਰਹੀਆਂ ਬੰਦ
ਤਲਵਾੜਾ, (ਐਚ.ਐਸ.ਮਿੱਠੂ) ਇੰਡੀਆ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸਮਰਥਨ ਨਾਲ ਤਲਵਾੜਾ ਬਲਾਕ ਵਿਚ ਕੈਮਿਸਟਾਂ ਵੱਲੋਂ ਇੱਕ ਦਿਨ ਦੀ ਹੜਤਾਲ ਕੀਤੀ ਗਈ | ਇਸ ਹੜਤਾਲ ਦੌਰਾਨ ਤਲਵਾੜਾ, ਕਮਾਹੀ ਦੇਵੀ, ਦਾਤਾਰਪੁਰ, ਰਾਮਗੜ, ਭੋਲ ਸਮੇਤ ਕਈ ਇਲਾਕਿਆਂ ਵਿਚ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ | ਕੈਮਿਸਟਾਂ ਨੇ ਸਿਹਤ ਮੰਤਰਾਲੇ ਦੀ ਆਨਲਾਈਨ ਦਵਾਈ ਵਿੱਕਰੀ ਨੀਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ | ਤਲਵਾੜਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਟੰਡਨ ਨੇ ਦੱਸਿਆ ਕਿ ਆਨਲਾਈਨ ਫਾਰਮੇਸੀ ਸੇਵਾ ਨਾਲ ਲੋਕਲ ਕੈਮਿਸਟਾਂ ਨੂੰ ਵੱਡਾ ਨੁਕਸਾਨ ਪਹੁੰਚੇਗਾ ਅਤੇ ਕਈਆਂ ਦੇ ਰੋਜ਼ਗਾਰ 'ਤੇ ਅਸਰ ਪਵੇਗਾ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਨੀਤੀ ਵਾਪਸ ਲਈ ਜਾਵੇ | ਇਸ ਮੌਕੇ ਕੈਮਿਸਟਾਂ ਵੱਲੋਂ ਨਾਇਬ ਤਹਿਸੀਲਦਾਰ ਨੂੰ ਆਪਣੀਆਂ ਮੰਗਾਂ ਸਬੰਧੀ ਇੱਕ ਮੈਮੋਰੈਂਡਮ ਦਿੱਤਾ ਗਿਆ | ਇਸ ਮੌਕੇ ਸੰਜੀਵ ਭਾਰਦਵਾਜ, ਸੰਜੀਵ ਸੇਠੀ, ਰਮੇਸ਼ ਰਾਮਾ, ਵਿਜੇ ਚੌਧਰੀ, ਅਸ਼ੋਕ ਕੁਮਾਰ, ਅਸ਼ਵਨੀ ਗੁਪਤਾ, ਰਜਿੰਦਰ ਯੋਗੀ, ਰਾਜੀਵ ਸ਼ਰਮਾ ਆਦਿ ਹਾਜ਼ਰ ਸਨ |
ਮੈਡੀਕਲ ਸਟੋਰ ਬੰਦ ਰਹਿਣ ਕਰਕੇ ਲੋਕ ਰਹੇ ਪ੍ਰੇਸ਼ਾਨ
ਕੋਟਫ਼ਤੂਹੀ, (ਅਟਵਾਲ)- ਪੰਜਾਬ ਕੈਮਿਸਟ ਐਸੋਸੀਏਸ਼ਨ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ, ਸੂਬਾ ਸੈਕਟਰੀ ਜੀ. ਐੱਸ. ਚਾਵਲਾ ਅਤੇ ਪੰਜਾਬ ਰਾਜ ਫਾਰਮੇਸੀ ਕੌਂਸਲ ਮੈਂਬਰ ਰਵੀ ਸ਼ੰਕਰ ਨੰਦਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਨਲਾਈਨ ਫਾਰਮੇਸੀ ਦੀਆ ਚੁਣੋਗੀਆਂ ਅਤੇ ਸਰਕਾਰਾਂ ਦੀਆ ਮਾਰੂ ਨੀਤੀਆਂ ਦੇ ਵਿਰੋਧ ਵਿਚ ਕੈਮਿਸਟ ਐਸੋਸੀਏਸ਼ਨ ਦੀ ਰਾਜ ਪੱਧਰੀ ਹੜਤਾਲ ਦੇ ਸੱਦੇ ਤੇ ਅੱਜ ਸਥਾਨਕ ਬਾਜ਼ਾਰ ਤੇ ਆਸ-ਪਾਸ ਅੱਡਾ ਕਟਾਰੀਆ, ਈਸਪੁਰ, ਪਾਲਦੀ ਆਦਿ ਅੱਡਿਆ ਦੇ ਸਾਰੇ ਮੈਡੀਕਲ ਸਟੋਰ ਬੰਦ ਰਹੇ | ਹੜਤਾਲ ਬਾਰੇ ਅਣਜਾਣ ਪਿੰਡਾਂ ਦੇ ਲੋਕ ਕਹਿਰ ਦੀ ਗਰਮੀ ਵਿਚ ਦਵਾਈਆਂ ਲੈਣ ਬਾਜ਼ਾਰ ਵਿਚ ਇੱਕ ਦੂਸਰੇ ਸਟੋਰ ਉੱਪਰ ਸਾਰਾ ਦਿਨ ਭਟਕਦੇ ਰਹੇ, ਪਰ ਮੈਡੀਕਲ ਸਟੋਰ ਬੰਦ ਹੋਣ ਕਰ ਕੇ ਉਨ੍ਹਾਂ ਨੂੰ ਬਿਨਾਂ ਦਵਾਈ ਲਏ ਨਿਰਾਸ ਹੋ ਕੇ ਆਪਣੇ ਘਰਾਂ ਨੂੰ ਜਾਣਾ ਪਿਆ |
Ad Position 22
No active advertisement
ਪਿਛਲੀ ਖ਼ਬਰ ਕਾਰ ਤੇ ਟਰੱਕ ਦੀ ਭਿਆਨਕ ਟੱਕਰ 'ਚ ਪੁਲਿਸ ਕਾਂਸਟੇਬਲ ਦੀ ਮੌਤ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ਼ਾਰੇ 'ਤੇ ਬਾਰਡਰ ਮੋਰਚੇ ਦੀ ਪਿੱਠ 'ਚ ਛੁਰਾ ਮਾਰਿਆ- ਡੱਲੇਵਾਲ <br/>
Ad Position 24